ਸਿੱਧੂ ਮੂਸੇਵਾਲਾ ਨੇ ਮਾਂ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

By  Shaminder May 15th 2021 04:42 PM

ਅੱਜ ਸਿੱਧੂ ਮੂਸੇਵਾਲਾ ਦੀ ਮਾਂ ਦਾ ਜਨਮ ਦਿਨ ਹੈ । ਸਿੱਧੂ ਮੂਸੇਵਾਲਾ ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸਿੱਧੂ ਮੂਸੇਵਾਲਾ ਦਾ ਆਪਣੀ ਮਾਂ ਦੇ ਨਾਲ ਕਾਫੀ ਲਗਾਅ ਹੈ ਅਤੇ ਉਹ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਸਿੱਧੂ ਮੂਸੇਵਾਲਾ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

sidhu Moosewala Image From Sidhu Moosewala Instagram

ਹੋਰ ਪੜ੍ਹੋ : ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਇਸ ਕੁੜੀ ਨੇ 5 ਮਹੀਨਿਆਂ ਦੀ ਪੈਂਨਸ਼ਨ, ਲੋਕਾਂ ਦੀ ਮਦਦ ਲਈ ਕੀਤੀ ਦਾਨ, ਸੋਨੂੰ ਸੂਦ ਨੇ ਭਾਵੁਕ ਹੋ ਕੇ ਕੀਤਾ ਟਵੀਟ 

Sidhu moosewala Image From Sidhu Moosewala Instagram

ਉਨ੍ਹਾਂ ਨੇ ਪਿੱਛੇ ਜਿਹੇ ਆਪਣੀ ਮਾਂ ਨੂੰ ਸਮਰਪਿਤ ਇੱਕ ਗੀਤ ਵੀ ਕੱਢਿਆ ਸੀ ਜਿਸ ‘ਚ ਉਨ੍ਹਾਂ ਨੇ ਆਪਣੀ ਮਾਂ ਅਤੇ ਬਚਪਨ ਦੀਆਂ ਯਾਦਾਂ ਨੂੰ ਸੰਜੋਣ ਦੀ ਕੋਸ਼ਿਸ਼ ਕੀਤੀ ਸੀ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਉਹ ਜਲਦ ਹੀ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣ ਵਾਲੇ ਹਨ ।

sidhu moosewala Image From Sidhu Moosewala Instagram

ਫ਼ਿਲਹਾਲ ਉਹ ਆਪਣੀ ਐਲਬਮ ਨਾਲ ਰੁਬਰੂ ਹੋ ਚੁੱਕੇ ਜੋ ਕਿ ਰਿਲੀਜ਼ ਹੋ ਚੁੱਕੀ ਹੈ । 'ਮੂਸਟੇਪ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਫੈਨਸ ਲਈ ਖੁਸ਼ਖਬਰੀ ਹੈ।

 

View this post on Instagram

 

A post shared by Sidhu Moosewala (ਮੂਸੇ ਆਲਾ) (@sidhu_moosewala)

ਅੱਜ ਰਿਲੀਜ਼ ਹੋਇਆ ਟਰੈਕ ਕੋਈ ਗੀਤ ਨਹੀਂ ਸਿਰਫ ਐਲਬਮ ਦੀ ਇੰਟਰੋ ਹੈ,ਜਿਸ ਵਿੱਚ ਇਸ ਐਲਬਮ ਬਾਰੇ ਜਾਣਕਾਰੀ ਦਿੱਤੀ ਗਈ ਹੈ।ਇਸ ਐਲਬਮ ਵਿੱਚ 25 ਗੀਤ ਹੋਣਗੇ ਜੋ ਵਾਰੀ ਸਿਰ ਵੱਖ ਵੱਖ ਤਰੀਖਾਂ ਨੂੰ ਰਿਲੀਜ਼ ਕੀਤੇ ਜਾਣਗੇ।

 

Related Post