ਵੇਖੋ ਸਿੱਧੂ ਮੁਸੇਵਾਲਾ ਵਾਲਾ ਡਾਕਟਰ ਬਣ ਕਿਸ-ਕਿਸ ਦਾ ਇਲਾਜ਼ ਕਰਨ ਜਾ ਰਹੇ

By  Shaminder July 29th 2020 11:59 AM

ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਬਹੁਤ ਹੀ ਰੋਚਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ।ਗੀਤ ਦੇ ਟੀਜ਼ਰ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੁਰੂਆਤ ‘ਚ ਇੱਕ ਪੋਸਟਰ ਲਗਾਇਆ ਗਿਆ ਹੈ ।ਜਿਸ ‘ਚ ਲਿਖਿਆ ਗਿਆ ਹੈ ਡਾਕਟਰ 5911 ਦੋ ਗੋਲੀ ਵਾਲਾ । ਇੱਥੇ ਮਰ ਰਹੇ ਬੰਦਿਆਂ ਨੂੰ ਜਿਉਂਦਾ ਕੀਤਾ ਜਾਂਦਾ ਹੈ ਅਤੇ ਜਿਉਂਦੇ ਬੰਦਿਆਂ ਨੂੰ ਮਾਰਿਆ ਜਾਂਦਾ ਹੈ । ਸਿੱਧੂ ਮੁਸੇਵਾਲਾ ਦੇ ਇਸ ਗੀਤ ਦਾ ਟੀਜ਼ਰ ਬਹੁਤ ਹੀ ਦਿਲਚਸਪ ਹੈ ਇਸ ‘ਚ ਕੀ ਖ਼ਾਸ ਹੋਵੇਗਾ ਇਹ ਪੂਰਾ ਗੀਤ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/CDLxT93JaYX/

ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇਵਾਲਾ ਜਲਦ ਹੀ ਆਪਣਾ ਨਵਾਂ ਗੀਤ ‘ਡਾਕਟਰ’ ਲੈ ਕੇ ਆ ਰਹੇ ਹਨ । ਇਸ ਗੀਤ ਦੀ ਫ੍ਰਸਟ ਲੁੱਕ ਸਾਹਮਣੇ ਆ ਚੁੱਕੀ ਹੈ । ਜਿਸ ‘ਚ ਸਿੱਧੂ ਮੂਸੇਵਾਲਾ ਨੇ ਹੱਥ ‘ਚ ਇੰਜੈਕਸ਼ਨ ਫੜਿਆ ਹੋਇਆ ਹੈ । ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਨੇ ਲਿਖੇ ਹਨ ਜਦੋਂਕਿ ਮਿਊਜ਼ਿਕ ਦਾ ਕਿੱਡ ਵੱਲੋਂ ਦਿੱਤਾ ਗਿਆ ਹੈ

https://www.instagram.com/p/B-j9mw1JIpm/

ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਇਸ ਗੀਤ ਦੀ ਬੇਸਬਰੀ ਨਾਲ ਉਡੀਕ ਹੈ । ਇਸ ਗੀਤ ‘ਚ ਕੀ ਖ਼ਾਸ ਹੋਵੇਗਾ ਇਹ ਤਾਂ ਗੀਤ ਦੇ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ । ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

https://www.instagram.com/p/B8OxVQ1JqWu/

ਜਿਸ ‘ਚ ‘ਧੱਕਾ’, ‘ਡਾਲਰ’, ‘ਸੰਜੂ’ ‘ਬੰਬੀਹਾ ਬੋਲੇ’ ਸਣੇ ਕਈ ਗੀਤ ਸ਼ਾਮਿਲ ਹਨ । ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਹਾਲ ਹੀ ‘ਚ ਆਏ ਉਨ੍ਹਾਂ ਦੇ ਸੰਜੂ ਗੀਤ ਨੂੰ ਵੀ ਸਰੋਤਿਆਂ ਵੱਲੋਂ ਪਸੰਦ ਕੀਤਾ ਗਿਆ ਸੀ ।

Related Post