ਸਿੱਧੂ ਮੁੱਸੇਵਾਲਾ ਦੀ ਅਗਲੀ ਐਲਬਮ 'ਚ ਹੋਣਗੇ ਅੱਠ ਘੈਂਟ ਗੀਤ

By  Rajan Sharma September 5th 2018 12:59 PM

ਸਿੱਧੂ ਮੁੱਸੇਵਾਲਾ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬੜੇ ਹੀ ਮਸ਼ਹੂਰ ਗਾਇਕ ਤਾਂ ਹੈ ਹੀ ਨਾਲ ਨਾਲ ਉਹਨਾਂ ਦੀ ਅਦਾਕਾਰੀ ਦਾ ਵੀ ਹੁਣ ਹਰ ਕੋਈ ਫੈਨ ਹੋਇਆ ਪਿਆ ਹੈ| ਉਹਨਾਂ ਦੇ ਗੀਤ ਦੇਸ਼ ਵਿਦੇਸ਼ 'ਚ ਬਹੁਤ ਧਮਾਲਾਂ ਪਾ ਰਹੇ ਹਨ| ਆਪਣੇ ਫੈਨਸ ਨਾਲ ਸੋਸ਼ਲ ਮੀਡਿਆ ਦੇ ਰਾਹੀਂ ਗੱਲਾਂਬਾਤਾਂ ਕਰਨਾ ਸਾਰੇ ਹੀ ਕਲਾਕਾਰਾਂ ਨੂੰ ਬਹੁਤ ਪਸੰਦ ਹੈ| ਹਾਲ ਹੀ ਵਿੱਚ ਸਿੱਧੂ ਮੁੱਸੇਵਾਲਾ sidhu mossewala ਦਾ ਇੱਕ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਆਪਣੀ ਆਉਣ ਵਾਲੀ ਅਗਲੀ ਐਲਬਮ ਬਾਰੇ ਜ਼ਿਕਰ ਕਰ ਰਹੇ ਹਨ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਇਸ ਐਲਬਮ ਵਿੱਚ 8 ਗੀਤ ਲੈਕੇ ਆਉਣਗੇ ਜੋ ਕਿ ਉਹਨਾਂ ਦੇ ਬਾਕੀ ਗੀਤਾਂ ਨਾਲੋਂ ਕਾਫ਼ੀ ਅਲੱਗ ਹੋਣਗੇ| ਸਿੱਧੂ ਮੁੱਸੇਵਾਲਾ ਨੇ ਦੱਸਿਆ ਕਿ ਉਹਨਾਂ ਦੇ ਇਹ ਆਉਣ ਵਾਲੇ ਗੀਤ punjabi song ਬੜੇ ਹੀ ਘੈਂਟ ਅਤੇ ਸੋਹਣੇ ਹੋਣਗੇ| ਆਪਣੇ ਵਿਦੇਸ਼ੀ ਫੈਨਸ ਲਈ ਸਿੱਧੂ ਓਥੇ ਜਾਕੇ ਵੀ ਕਈ ਲਾਈਵ ਸ਼ੋਅ ਕਰਦੇ ਰਹਿੰਦੇ ਹਨ ਕੁਝ ਦਿਨ ਪਹਿਲਾਂ ਉਹਨਾਂ ਨੇ ਕੈਨੇਡਾ ਵਿੱਚ ਆਪਣੇ ਲਾਈਵ ਸ਼ੋਅ ਦੌਰਾਨ ਝੰਡੇ ਗੱਡੇ ਸੀ|

https://www.instagram.com/p/BnVrrTcBkNe/

ਦੱਸ ਦੇਈਏ ਕਿ ਉਹਨਾਂ sidhu mosewala ਦੇ ਗੀਤਾਂ ਨੂੰ ਫੈਨਸ ਦੁਆਰਾ ਹਮੇਸ਼ਾ ਤੋਂ ਹੀ ਬਹੁਤ ਪਿਆਰ ਮਿਲਿਆ ਹੈ| ਉਹਨਾਂ ਦੇ ਗੀਤ ਫੇਮਸ punjabi song,ਸੋ ਹਾਈ,ਡਾਲਰ,ਅਪਰੋਚ, ਅਤੇ ਕਾਲੀ ਗੱਡੀ ਆਦਿ ਕਾਫ਼ੀ ਪਸੰਦ ਕੀਤੇ ਜਾਣ ਵਾਲੇ ਗੀਤ ਰਹੇ ਹਨ| ਕਈ ਵਾਰੀ ਉਹਨਾਂ ਦੇ ਗੀਤ ਸੁਰਖੀਆਂ 'ਚ ਇਸ ਕਰਕੇ ਵੀ ਰਹੇ ਸੀ ਕਿਉਂ ਕਿ ਉਹਨਾਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਬਾਰੇ ਗੱਲ ਕੀਤੀ ਗਈ ਸੀ|

Related Post