ਸਿੱਖ ਧਰਮ ਦੇ ਰਾਹ 'ਤੇ ਚੱਲ ਕੇ ਹਰ ਕੋਈ ਜੀਵਨ ਕਰ ਸਕਦਾ ਹੈ ਸਫ਼ਲ, ਕਿਤਾਬ ਰਿਲੀਜ਼ ਕਰਦੇ ਹੋਏ ਕਿਹਾ ਕਪਿਲ ਦੇਵ ਨੇ 

By  Rupinder Kaler April 22nd 2019 11:57 AM

ਸਾਬਕਾ ਕ੍ਰਿਕੇਟਰ ਕਪਿਲ ਦੇਵ ਤੇ ਦੁਬਈ ਦੇ ਕਾਰੋਬਾਰੀ ਅਜੇ ਸੇਠੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ 'ਵੀ ਦ ਸਿੱਖਜ਼' ਨਾਂ ਦੀ ਕਿਤਾਬ ਦਾ ਵਿਮੋਚਣ ਕੀਤਾ ਹੈ । ਕਪਿਲ ਦੇਵ ਦੀ ਇਸ ਕਿਤਾਬ ਦੀ ਗੱਲ ਕੀਤੀ ਜਾਵੇ ਤਾਂ 'ਵੀ ਦ ਸਿੱਖਜ਼' ਵਿੱਚ ਦੁਨੀਆ ਭਰ ਦੇ 1੦੦ ਗੁਰਦੁਆਰਿਆਂ ਦੀਆਂ ਅਸਲ ਪੇਂਟਿੰਗਜ਼ ਤੇ ਫੀਚਰਡ ਫੋਟੋਆਂ ਸ਼ਾਮਲ ਕੀਤੀਆਂ ਗਈਆਂ ਹਨ ਜੋ ਪਹਿਲਾਂ ਕਦੇ ਵੀ ਕਿਸੇ ਨੇ ਨਹੀਂ ਦੇਖੀਆਂ ਹੋਣਗੀਆਂ ।

https://www.instagram.com/p/BwaSc75HcTl/?utm_source=ig_embed

ਕਿਤਾਬ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ- ਗੁਰੂ, ਇਤਿਹਾਸ, ਕਲਾਕ੍ਰਿਤੀਆਂ ਤੇ ਗੁਰਦੁਆਰੇ। ਕਪਿਲ ਦਾ ਕਹਿਣਾ ਹੈ ਕਿ ਸਿੱਖੀ ਅਜਿਹਾ ਮਾਰਗ ਹੈ ਜਿਸ ਤੇ ਚੱਲ ਕੇ ਹਰ ਚੀਜ਼ ਕਿਸੇ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ । ਉਹਨਾਂ ਕਿਹਾ ਕਿ ਸਿੱਖ ਧਰਮ ਜਿਊਣ ਦੀ ਜਾਚ ਸਿਖਾaੁਂਦਾ ਹੈ ਤੇ  ਇਸ ਤੋਂ ਪਤਾ ਲੱਗਦਾ ਹੈ ਕਿ ਜ਼ਰੂਰਤਮੰਦਾਂ ਦੀ ਮਦਦ ਕਰਕੇ ਚੰਗੇ ਇਨਸਾਨ ਕਿਵੇਂ ਬਣਿਆ ਜਾਏ।

https://www.instagram.com/p/BrZQoPsHWnm/?utm_source=ig_embed

ਦੱਸ ਦੇਈਏ ਕੁਝ ਮਹੀਨੇ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਇਸ ਕਿਤਾਬ ਦਾ ਲੋਕ ਅਰਪਣ ਕੀਤਾ ਸੀ। ਹੁਣ ਕਪਿਲ ਤੇ ਅਜੇ ਦੀ ਜੋੜੀ ਇਸ ਕਿਤਾਬ ਲਈ ਅਮਰੀਕਾ ਦੇ ਦੌਰੇ 'ਤੇ ਹੈ। ਅਮਰੀਕਾ ਵਿੱਚ ਕਿਤਾਬ ਲਾਂਚ ਕਰਦਿਆਂ ਕਪਿਲ ਨੇ ਆਪਣੇ ਅਨੁਭਵ ਬਾਰੇ ਦੱਸਿਆ ਕਿ ਇਹ ਬੇਹੱਦ ਅਦਭੁਤ ਸੀ।

https://www.instagram.com/p/BwQ8wcvhMGp/?utm_source=ig_embed

ਉਹ ਲੋਕ ਜੋ 30-40 ਸਾਲ ਪਹਿਲਾਂ ਦੇਸ਼ ਛੱਡ ਕੇ ਇੱਥੇ ਆ ਗਏ, ਉਹ ਪਹਿਲਾਂ ਤੋਂ ਵੀ ਵੱਧ ਵਾਹਿਗੁਰੂ ਦੇ ਕਰੀਬ ਹਨ। ਉਨ੍ਹਾਂ ਕਿਹਾ ਕਿ ਸਾਡੇ ਕੋਲ ਸ਼ਾਨਦਾਰ ਲੋਕ ਹਨ। ਸਿੱਖਾਂ ਕੋਲ ਏਨਾ ਜਨੂੰਨ ਹੈ ਕਿ ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ।

Related Post