ਜਦੋਂ ਵਿਦੇਸ਼ ਦੀ ਧਰਤੀ 'ਤੇ ਗੋਰੇ ਵੀ ਸਿੱਖਾਂ ਦੇ ਇਸ ਕੰਮ ਤੋਂ ਹੋਏ ਪ੍ਰਭਾਵਿਤ,ਲੈਣ ਲੱਗੇ ਸੈਲਫੀਆਂ,ਵੀਡੀਓ ਵਾਇਰਲ 

By  Shaminder June 22nd 2019 11:06 AM

ਸਿੱਖ ਆਪਣੇ ਸੇਵਾ ਭਾਵ ਲਈ ਜਾਣੇ ਜਾਂਦੇ ਹਨ। ਭਾਵੇਂ ਉਹ ਦੇਸ਼ ਦੀ ਧਰਤੀ ਹੋਵੇ ਜਾਂ ਫਿਰ ਵਿਦੇਸ਼ ਦੀ ਧਰਤੀ ਪੰਜਾਬੀ ਲੋਕਾਂ ਦੀ ਸੇਵਾ 'ਚ ਹਮੇਸ਼ਾ ਹੀ ਤੱਤਪਰ ਰਹਿੰਦੇ ਹਨ । ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ,ਜੋ ਕਿ ਵਿਦੇਸ਼ ਦਾ ਹੈ ।

ਹੋਰ ਵੇਖੋ:ਸਿੱਖ ਕੌਮ ਦੀ ਚੜਤ ਦੀ ਗੱਲ ਕਰਦਾ ਹੈ ਤਰਸੇਮ ਜੱਸੜ ਦਾ ਇਹ ਗੀਤ,ਵੀਡੀਓ ਸਾਂਝੀ ਕਰਕੇ ਦਿੱਤਾ ਇਹ ਭਾਵੁਕ ਸੰਦੇਸ਼

https://www.instagram.com/p/BxMmLs7HVlt/

ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਿੱਖ ਕਿਸੇ ਧਾਰਮਿਕ ਸਮਾਗਮ ਦੌਰਾਨ ਲੋਕਾਂ ਦੀ ਸੇਵਾ ਕਰ ਰਹੇ ਹਨ । ਕਿਤੇ ਗੰਨੇ ਦੇ ਰਸ ਦਾ ਲੰਗਰ ਲੱਗਿਆ ਹੋਇਆ ਹੈ ਅਤੇ ਕਿਤੇ ਚਾਹ ਵਰਤਾਈ ਜਾ ਰਹੀ ਹੈ । ਇਨ੍ਹਾਂ ਸਿੱਖਾਂ ਕੋਲ ਜਦੋਂ ਇੱਕ ਗੋਰਾ ਪਹੁੰਚਿਆਂ ਤਾਂ ਉਹ ਵੀ ਉਨ੍ਹਾਂ ਦੇ ਸੇਵਾ ਭਾਵ ਤੋਂ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਿਆ । ਉਹ ਸੇਵਾ ਕਰਦੇ ਇਨ੍ਹਾਂ ਸਿੱਖਾਂ ਦੀਆਂ ਤਸਵੀਰਾਂ ਆਪਣੇ ਮੋਬਾਈਲ ਕੈਮਰੇ 'ਚ ਕੈਦ ਕਰਨ ਲੱਗਿਆ । ਤੁਸੀਂ ਵੀ ਵੇਖੋ ਇਸ ਵੀਡੀਓ ਨੂੰ ਕਿਸ ਤਰ੍ਹਾਂ ਇਹ ਗੋਰਾ ਸਿੱਖਾਂ ਦੇ ਸੇਵਾ ਭਾਵ ਤੋਂ ਏਨਾਂ ਖ਼ੁਸ਼ ਅਤੇ ਸੰਤੁਸ਼ਟ ਨਜ਼ਰ ਆਇਆ ।

Related Post