ਦਿੱਲੀ ਦੇ ਫੁੱਟਪਾਥ ਤੇ, ਹਰ ਰੋਜ਼ ਸਵੇਰੇ ਗਰੀਬਾਂ ਦੀ ਮਦਦ ਕਰਦੇ ਹਨ ਸਿੱਖ ਡਾਕਟਰ ਅਤੇ ਪੈਰਾ ਮੈਡੀਕਲ

By  Parkash Deep Singh December 13th 2017 12:51 PM

ਜਿੱਥੇ ਸੰਸਾਰ ਦੇ ਨੇਤਾ ਧਰਮ ਨੂੰ ਇੱਕ ਸਿਆਸੀ ਸਾਧਨ ਦੀ ਤਰਾਂ ਵਰਤ ਕੇ ਲੋਕਾਂ ਨੂੰ ਵੰਡਣ ਦਾ ਕੰਮ ਕਰਦੇ ਨੇ ਉੱਥੇ ਅਜਿਹੇ ਆਮ ਨਾਗਰਿਕ ਵੀ ਮੌਜੂਦ ਹਨ ਜੋ ਕਿ ਮਾਨਵਤਾ ਦੀ ਸੇਵਾ ਲਈ ਉਹ ਕੰਮ ਕਰ ਰਹੇ ਨੇ ਜੋ ਕਿ ਗੁਰੂਆਂ ਪੀਰਾਂ ਦੇ ਹਮੇਸ਼ਾ ਤੋਂ ਵਚਨ ਰਹੇ ਨੇ : ਉਹਨਾਂ ਦੀ ਮਦਦ ਕਰੋ ਜੋ ਕਿ ਆਪਣੇ ਨਾਲੋਂ ਘੱਟ ਭਾਗਸ਼ਾਲੀ ਹਨ |

ਅਜਿਹੀ ਹੀ ਇੱਕ ਉਦਾਹਰਣ ਦੇਂਦਿਆਂ ਹੋਇਆਂ, ਸਿੱਖ ਪੈਰਾ-ਮੈਡੀਕਲ, ਡਾਕਟਰ ਅਤੇ ਵਾਲੰਟੀਅਰ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਸੀਸ ਗੰਜ ਦੇ ਬਾਹਰ ਬੈਠ ਕੇ ਲੋੜਵੰਦ ਮਰੀਜਾਂ ਦੇ ਜ਼ਖਮਾਂ ਨੂੰ ਸਾਫ ਕਰਨ, ਪੱਟੀਆਂ ਲਾਉਣ, ਅਤੇ ਦਵਾਈਆਂ ਦੇਣ ਦਾ ਕੰਮ ਕਰ ਕੇ ਮਾਨਵਤਾ ਦੀ ਇੱਕ ਜਿੱਤ ਦਾ ਉਦਾਹਰਣ ਪੇਸ਼ ਕਰ ਰਹੇ ਹਨ |

Every morning, Sikh Paramedics, Doctors and volunteers sit outside Gurdwara Sahib Sis Ganj, Delhi (on the footpath). They clean the wounds, apply bandages, and give medicine to the poor and those in need. They distribute tea too ?? #Waheguru via @SwatLondon pic.twitter.com/ggvIhh1bg2

— Harjinder Singh Kukreja (@SinghLions) December 3, 2017

ਸਿਰਫ ਇੰਨਾ ਹੀ ਨਹੀਂ, ਇਹ ਸਿੱਖ ਵਾਲੰਟੀਅਰ ਹਰ ਰੋਜ਼ ਗਰਮ ਚਾਹ ਦੀ ਵੀ ਸੇਵਾ ਕਰਦੇ ਹਨ ਜੋ ਕਿ ਇਸ ਠੰਡ ਦੇ ਮੌਸਮ ਵਿਚ ਇਹਨਾਂ ਲੋੜਵੰਦਾਂ ਨੂੰ  ਇੱਕ ਵਰਦਾਨ ਦੀ ਤਰਾਂ ਜਾਪਦਾ ਹੈ | ਇਸ ਖਬਰ ਨੂੰ ਹਰਜਿੰਦਰ ਸਿੰਘ ਕੁਰੇਜਾ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਸਾਂਝਾ ਕੀਤਾ ਜਿਸ ਨੂੰ ਮਸ਼ਹੂਰ ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਅਤੇ ਆਯੂਸ਼ਮਾਨ ਖ਼ੁਰਾਣਾ ਨੇ ਮੁੜ ਰੀਟਵੀਟ ਕੀਤਾ |

 

 

Related Post