ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੋਏ ਕਨੇਡਾ ਦੇ ਇਹ ਮੋਟਰਸਾਇਕਲ ਸਵਾਰ, ਕੈਨੇਡਾ ਤੋਂ ਸ਼ੁਰੂ ਕੀਤੀ ਸੀ ਮੋਟਰਸਾਈਕਲਾਂ 'ਤੇ ਯਾਤਰਾ  

By  Rupinder Kaler May 9th 2019 11:06 AM

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਸਰੀ ਦੇ 6 ਮੋਟਰਸਾਈਕਲ ਸਵਾਰ ਵੱਲੋਂ ਸ਼ੁਰੂ ਕੀਤੀ ਯਾਤਰਾ ਆਪਣੇ ਆਖਰੀ ਪੜਾਂ ਤੇ ਪਹੁੰਚ ਗਈ ਹੈ । ਇਕ ਮਹੀਨਾ ਪਹਿਲਾਂ ਕੈਨੇਡਾ ਤੋਂ ਪੰਜਾਬ ਦੀ ਇਤਿਹਾਸਕ ਧਰਤੀ ਸੁਲਤਾਨਪੁਰ ਲੋਧੀ ਤਕ ਆਰੰਭੀ ਇਸ ਯਾਤਰਾ ਦੇ ਯਾਤਰੂ ਪਾਕਿਸਤਾਨ ਦੇ ਨਨਕਾਣਾ ਸਾਹਿਬ ਪਹੁੰਚ ਚੁੱਕੇ ਹਨ।

ਮੋਟਰਸਾਈਕਲ ਕਲੱਬ ਦੇ ਮੈਂਬਰਾਂ ਮੁਤਾਬਿਕ ਉਹ ਯਾਤਰਾ ਦੇ ਅਖ਼ੀਰਲੇ ਪੜਾਅ ਤਹਿਤ ਅਰਬ ਦੇਸ਼ਾਂ ਤੋਂ ਹੁੰਦੇ ਹੋਏ ਹੁਣ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚ ਗਏ ਹਨ । ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤੁਰਕੀ ਅਤੇ ਈਰਾਨ ਵਿੱਚ ਵੀ ਲੰਬਾ ਸਫ਼ਰ ਤੈਅ ਕੀਤਾ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਈਰਾਨ ਦੇ ਸ਼ਹਿਰ ਤਹਿਰਾਨ ਅਤੇ ਜਹਿਦਾਨ ਵਿੱਚ ਸਥਿਤ ਗੁਰੂ ਘਰਾਂ ਵਿੱਚ ਹਾਜ਼ਰੀ ਵੀ ਭਰੀ। ਈਰਾਨ ਤੋਂ ਪਾਕਿਸਤਾਨ ਦਾਖ਼ਲ ਹੋਏ ਇਸ ਜੱਥੇ ਦਾ ਪਾਕਿ ਅਧਿਕਾਰੀਆਂ ਵਲੋਂ ਬੜੀ ਹੀ ਗਰਮਜੋਸ਼ੀ ਨਾਲ  ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਦੇਸੀ ਘਿਉ ਨਾਲ ਬਣੇ ਪਰੌਂਠੇ ਛਕਾਏ ਗਏ। ਹੁਣ ਇਹ ਜੱਥਾ ਵੱਖ ਵੱਖ ਗੁਰਧਾਮਾਂ ਵਿੱਚ ਨਤਮਸਤਕ ਹੋਣ ਉਪਰੰਤ ਵਾਹਘਾ ਸਰਹੱਦ ਰਾਹੀਂ ਪੂਰਬੀ ਪੰਜਾਬ ਵਿਚ ਦਾਖ਼ਲ ਹੋਣਗੇ।

Related Post