ਆਸਟ੍ਰੇਲੀਆ ਵਿੱਚ ਖੋੋਲਿਆ ਜਾ ਰਿਹਾ ਹੈ ਪਹਿਲਾ ਸਿੱਖ ਸਕੂਲ

By  Rupinder Kaler March 22nd 2021 03:12 PM -- Updated: March 22nd 2021 03:26 PM

ਆਸਟ੍ਰੇਲੀਆ ਪਹਿਲਾ ਸਿੱਖ ਸਕੂਲ ਖੁੱਲ੍ਹਣ ਜਾ ਰਿਹਾ ਹੈ ।ਨਿਊ ਸਾਊਥ ਵੇਲਜ਼ ਸੂਬੇ ਦੀ ਸਰਕਾਰ ਨੇ ਉੱਤਰ-ਪੱਛਮੀ ਸਿਡਨੀ ’ਚ ਰਾਊਜ਼ ਹਿੱਲ ਵਿਖੇ ਦੇਸ਼ ਦਾ ਪਹਿਲਾ ਸਿੱਖ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਕੂਲ ਦਾ ਨਾਂ ‘ਸਿੱਖ ਗ੍ਰਾਮਰ ਸਕੂਲ’ ਹੋਵੇਗਾ। ਸਕੂਲ ਦੇ ਪ੍ਰੋਜੈਕਟ ਨਾਲ ਜੁੜੇ ਕੰਵਰਜੀਤ ਸਿੰਘ ਮੁਤਾਬਿਕ ਇਸ ਸਕੂਲ ਦੇ ਖੁੱਲ੍ਹਣ ਨਾਲ ਸਿੱਖ ਭਾਈਚਾਰੇ ਨੂੰ ਬਹੁਤ ਫਾਇਦਾ ਹੋਵੇਗਾ ।

image from sikhgrammar.com

ਹੋਰ ਪੜ੍ਹੋ :

ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਬਾਲੀਵੁੱਡ ਅਦਾਕਾਰ ਧਰਮਿੰਦਰ, ਕਿਹਾ ਕਿਸਾਨਾਂ ਦੀ ਜਿੱਤ ਲਈ ਕਰਾਂਗਾ ਅਰਦਾਸ

image from sikhgrammar.com

ਸਕੂਲ ਵਿੱਚ ਹਰ ਧਰਮ ਦਾ ਬੱਚਾ ਦਾਖਲਾ ਲੈ ਸਕੇਗਾ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਆਸਟ੍ਰੇਲੀਆ ਦੇ ਇਸ ਪਹਿਲੇ ਸਿੱਖ ਸਕੂਲ ਵਿੱਚ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾਈ ਜਾਵੇਗੀ। ਸਿੱਖ ਬੱਚੇ ਇੱਥੇ ਕੀਰਤਨ ਤੇ ਗੁਰਬਾਣੀ ਵੀ ਸਿੱਖ ਸਕਣਗੇ ।

image from sikhgrammar.com

ਬਲੈਕਟਾਊਨ ਵਿੱਚ ਦੱਖਣੀ ਏਸ਼ੀਆ ਮੂਲ ਦੇ ਇੱਕ ਲੱਖ ਤੋਂ ਵੱਧ ਲੋਕ ਰਹਿ ਰਹੇ ਹਨ। ਮੰਤਰੀ ਰੌਬ ਸਟੋਕਸ ਨੇ ਦੱਸਿਆ ਕਿ ਇਸ ਸਕੂਲ ਦਾ ਨਿਰਮਾਣ ਉੱਤਰ-ਪੱਛਮੀ ਲਾਈਨ 'ਤੇ ਟੈਲਾਵੌਂਗ ਮੈਟਰੋ ਸਟੇਸ਼ਨ ਨੇੜੇ ਕੀਤਾ ਜਾਵੇਗਾ।

Related Post