ਗੁਰਸੋਚ ਕੌਰ ਨੇ ਵਧਾਇਆ ਸੀ ਸਿੱਖ ਕੌਮ ਦਾ ਮਾਣ, ਨਿਊਜ਼ਾਰਕ ਪੁਲਿਸ 'ਚ ਬਣੀ ਸੀ ਪਹਿਲੀ ਦਸਤਾਰਧਾਰੀ ਪੁਲਿਸ ਅਫ਼ਸਰ  

By  Rupinder Kaler May 6th 2019 11:47 AM

ਦਸਤਾਰਧਾਰੀ ਸਿੱਖ ਬੀਬਾ ਗੁਰਸੋਚ ਕੌਰ ਨੇ ਸਿੱਖ ਕੌਮ ਦਾ ਮਾਣ ਵਧਾਇਆ ਹੈ । ਉਹਨਾਂ ਨੇ ਜਿੱਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿੰਦੇ ਹੋਏ ਜਿੱਥੇ ਸਿੱਖੀ ਸਰੂਪ ਨੂੰ ਬਰਕਰਾਰ ਰੱਖਿਆ ਬਲਕਿ ਅਮਰੀਕਾ ਦੇ ਨਿਊਯਾਰਕ ਪੁਲਿਸ ਵਿਭਾਗ ਵਿੱਚ ਪਹਿਲੀ ਦਸਤਾਰਧਾਰੀ ਏ.ਪੀ.ਓ. ਬਣਨ ਦਾ ਮਾਣ ਵੀ ਹਾਸਲ ਕੀਤਾ ਸੀ । ਇਸ ਤੋਂ ਪਹਿਲਾਂ ਵੀ ਅਮਰੀਕਾ ਦੀ ਪੁਲਿਸ ਵਿੱਚ ਸਿੱਖ ਅਧਿਕਾਰੀ ਤੇ ਅਫ਼ਸਰ ਹਨ ।ਪਰ ਬੀਬਾ ਗੁਰਸੋਚ ਕੌਰ ਉਹ ਪਹਿਲੀ ਔਰਤ ਹੈ ਜੋ ਪੂਰਨ ਰੂਪ ਵਿਚ ਗੁਰਸਿੱਖੀ ਵਿੱਚ ਰੰਗੀ ਹੋਈ ਹੈ ਅਤੇ ਗੁਰਸਿੱਖੀ ਅਸੂਲਾਂ ਉਤੇ ਪਹਿਰਾ ਦਿੰਦੀ ਹੋਈ ਨੇ ਆਪਣੀਆਂ ਸੇਵਾਵਾਂ ਦੇ ਰਹੀ ਹੈ ।

Gursoch Kaur Gursoch Kaur

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਪੁਲਿਸ ਦੇ ਕੁਝ ਅਫਸਰਾਂ ਨੇ ਸਿੱਖ ਕੌਮ ਦੇ ਕੱਕਾਰਾਂ ਦੇ ਮਹੱਤਵ ਨੂੰ ਸਮਝਦੇ ਹੋਏ ਅਮਰੀਕੀ ਸਰਕਾਰ ਨੂੰ 2016  ਵਿੱਚ ਇਹ ਗੁਜਾਰਿਸ਼ ਕੀਤੀ ਸੀ ਕਿ ਸਿੱਖ ਮੁੰਡੇ ਕੁੜੀਆਂ ਨੂੰ ਉਹਨਾਂ ਦੇ ਸਿੱਖੀ ਸਰੂਪ ਵਿੱਚ ਹੀ ਪੁਲਿਸ ਸੇਵਾਵਾਂ ਨਿਭਾਉਣ ਦਿੱਤੀਆਂ ਜਾਣ ਜਿਸ ਤੋਂ ਬਾਅਦ ਇਹ ਗੁਜਾਰਿਸ਼ ਨੂੰ ਮੰਨ ਲਿਆ ਗਿਆ ਸੀ ।

https://www.youtube.com/watch?v=Nxp6Bsg51gk&feature=youtu.be

ਇਸ ਤੋਂ ਬਾਅਦ ਗੁਰਸੋਚ ਕੌਰ ਆਪਣੇ ਸਿੱਖੀ ਸਰੂਪ ਵਿੱਚ ਹੀ ਆਪਣੀਆਂ ਸੇਵਾਵਾਂ ਦੇ ਰਹੀ ਹੈ । ਅਮਰੀਕਾ ਵਿੱਚ ਉਹ ਆਪਣੀ ਕੌਮ ਦੇ ਲੋਕਾਂ ਦੀ ਮਦਦ ਕਰਦੀ ਹੈ ।

Related Post