Simiran Kaur Dhadli ਦਾ ਇੰਸਟਾਗ੍ਰਾਮ ਅਕਾਊਂਟ ਹੋਇਆ ਬੰਦ ‘ਲਹੂ ਦੀ ਆਵਾਜ਼’ ਗੀਤ ਕਰਕੇ ਵਿਵਾਦਾਂ ਵਿੱਚ ਹੈ ਸਿਮਰਨ

By  Rupinder Kaler September 17th 2021 10:50 AM

Simiran Kaur Dhadli ਆਪਣੇ ਨਵੇਂ ਗੀਤ Lahu Di Awaaz  ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ । ਇਸ ਗੀਤ ਨੂੰ ਲੈ ਕੇ ਕੁਝ ਲੋਕ ਉਸ ਦੇ ਖਿਲਾਫ ਹੋ ਗਏ ਹਨ ਤੇ ਕੁਝ ਉਸ ਦੇ ਸਮਰਥਨ ਵਿੱਚ ਅੱਗੇ ਆਏ ਹਨ । ਇਸ ਗੀਤ ਵਿੱਚ ਸਿਮਰਨ ਨੇ ਉਹਨਾਂ ਕੁੜੀਆਂ ਨੂੰ ਨਿਸ਼ਾਨੇ ਤੇ ਲਿਆ ਸੀ ਜਿਹੜੀਆਂ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਲਈ ਕੁਝ ਵੀ ਕਰ ਰਹੀਆਂ ਹਨ । ਇੱਥੋਂ ਤੱਕ ਕਿ ਆਪਣਾ ਨੰਗੇਜ਼ ਵੀ ਦਿਖਾਉਂਦੀਆਂ ਹਨ ।

ਹੋਰ ਪੜ੍ਹੋ :

ਬੇਹੱਦ ਖੂਬਸੂਰਤ ਹੈ ਸਲਮਾਨ ਖ਼ਾਨ ਦੀ ਭਾਣਜੀ, ਜਲਦ ਬਾਲੀਵੁੱਡ ‘ਚ ਕਰ ਸਕਦੀ ਹੈ ਡੈਬਿਊ

ਇਸ ਗਾਣੇ ਤੋਂ ਬਾਅਦ ਸਿਮਰਨ ਕੌਰ ਇੰਸਟਾਗ੍ਰਾਮ ਤੋਂ ਗਾਇਬ ਹੋ ਗਈ ਹੈ । ਇੰਸਟਾਗ੍ਰਾਮ ਤੇ Simiran Kaur Dhadli  ਦਾ ਅਕਾਊਂਟ ਦਿਖਾਈ ਨਹੀਂ ਦੇ ਰਿਹਾ ਜਦੋਂ ਵੀ ਕੋਈ ਉਹਨਾਂ ਦਾ ਅਕਾਊਂਟ ਸਰਚ ਕਰਦਾ ਹੈ ਤਾਂ ਸਿਮਰਨ ਦਾ ਪੇਜ ਦਿਖਾਈ ਨਹੀਂ ਦਿੰਦਾ । ਇਸ ਸਭ ਨੂੰ ਲੈ ਕੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਸਿਮਰਨ ਦੇ ਗੀਤ ‘ਲਹੂ ਦੀ ਆਵਾਜ਼’ ਕਰਨ ਇੰਸਟਾਗ੍ਰਾਮ ਤੋਂ ਹਟਾ ਦਿੱਤਾ ਗਿਆ ਹੈ ।

ਮੰਨਿਆ ਜਾ ਰਿਹਾ ਹੈ ਕਿ Simiran Kaur Dhadli  ਦੀ Instagram ਦੇ ਪ੍ਰਬੰਧਕਾਂ ਨੂੰ ਉਹਨਾਂ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਜਿਹਨਾਂ ਦੇ ਖਿਲਾਫ ਸਿਮਰਨ ਨੇ ਆਪਣੇ ਗਾਣੇ ਵਿੱਚ ਗੱਲ ਕੀਤੀ ਹੈ । ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਿਮਰਨ ਨੇ ਆਪਣਾ Instagram  ਅਕਾਊਂਟ ਖੁਦ ਹੀ ਬੰਦ ਕਰ ਦਿੱਤਾ ਹੈ । ਇਸ ਪੂਰੇ ਮਾਮਲੇ ਦੀ ਕੀ ਸਚਾਈ ਹੈ ਇਹ ਤਾਂ ਸਿਮਰਨ ਹੀ ਦੱਸ ਸਕਦੀ ਹੈ । ਪਰ ਸਿਮਰਨ ਨੇ ਇਸ ਸਭ ਦੇ ਵਿਚਕਾਰ ‘Lahu Di Awaaz-2’ ਦਾ ਐਲਾਨ ਕਰ ਦਿੱਤਾ ਹੈ ।

Related Post