ਇਸ ਵਜ੍ਹਾ ਕਰਕੇ ਸਿਮਰਨ ਕੌਰ Dhadli ਦਾ ਗਾਣਾ 'ਲਹੂ ਦੀ ਆਵਾਜ਼' ਯੂਟਿਊਬ ਤੋਂ ਹਟਾਇਆ ਗਿਆ

By  Rupinder Kaler September 28th 2021 10:54 AM

ਸਿਮਰਨ ਕੌਰ Dhadli ਦਾ ਗਾਣਾ 'ਲਹੂ ਦੀ ਆਵਾਜ਼' ਯੂ-ਟਿਊਬ ਤੋਂ ਹਟਾ ਦਿੱਤਾ ਗਿਆ ਹੈ । ਸਿਮਰਨ (Simiran Kaur Dhadli) ਦੇ ਗਾਣੇ ਦੇ ਖਿਲਾਫ ਯੂਟਿਊਬ ਨੇ ਇਹ ਕਾਰਵਾਈ ਸੋਸ਼ਲ ਮੀਡੀਆ ਸਟਾਰ ਮੀਤੀ ਕਲਹੇਰ ਦੀ ਸ਼ਿਕਾਇਤ ਤੇ ਕੀਤੀ ਹੈ । ਖ਼ਬਰਾਂ ਦੀ ਮੰਨੀਏ ਤਾਂ Meetii Kalher  ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸਿਮਰਨ ਨੇ ਆਪਣੇ ਗਾਣੇ ਲਹੂ ਦੀ ਆਵਾਜ਼ ਵਿੱਚ ਉਸ ਦੀਆਂ ਤਸਵੀਰਾਂ ਵਰਤੀਆਂ ਹਨ, ਤੇ ਮੀਤੀ ਨੇ ਕਾਪੀਰਾਈਟ ਦੀ ਸ਼ਿਕਾਇਤ ਕੀਤੀ ਹੈ ।

Pic Courtesy: Instagram

ਹੋਰ ਪੜ੍ਹੋ :

ਪੰਜਾਬੀ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਗਾਇਕ ਸੱਜਣ ਅਦੀਬ ਦੇ ਪਿਤਾ ਦਾ ਦਿਹਾਂਤ

Pic Courtesy: Instagram

ਇਸ ਸ਼ਿਕਾਇਤ ਤੋਂ ਬਾਅਦ ਸਿਮਰਨ (Simiran Kaur Dhadli) ਦੇ ਗਾਣੇ ਲਹੂ ਦੀ ਆਵਾਜ਼ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ ।ਮੀਤੀ ਨੇ ਇਸ ਸਭ ਦੀ ਜਾਣਕਾਰੀ ਖੁਦ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ । ਮੀਤੀ ਨੇ ਕਿਹਾ ਕਿ ਉਸ ਨੂੰ ਸਿਮਰਨ ਦੇ ਗਾਣੇ ਤੋਂ ਕੋਈ ਇਤਰਾਜ਼ ਨਹੀਂ ਹੈ । ਪਰ ਗਾਣੇ ਦੇ ਵੀਡੀਓ ਵਿੱਚ ਉਸ ਦੀਆਂ ਜੋ ਤਸਵੀਰਾਂ ਵਰਤੀਆਂ ਗਈਆਂ ਹਨ ਉਸ ਨੂੰ ਉਹਨਾਂ ਤੋਂ ਇਤਰਾਜ਼ ਹੈ ।

Pic Courtesy: Instagram

ਇਸ ਦੇ ਨਾਲ ਹੀ ਉਸ ਨੇ ਕਿਹਾ ਹੈ ਕਿ ਸਿਮਰਨ ਨਾਲ ਵਿਵਾਦਾਂ ਵਿੱਚ ਪੈਣ ਦੀ ਉਸ ਦੀ ਕੋਈ ਦਿਲਚਸਪੀ ਨਹੀਂ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿਮਰਨ ਦੇ ਗਾਣੇ ‘ਲਹੂ ਦੀ ਆਵਾਜ਼’ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਇਸ ਗਾਣੇ ਨੂੰ ਲੈ ਕੇ ਕੁਝ ਲੋਕ ਉਸ ਦੇ ਖਿਲਾਫ ਹੋ ਗਏ ਸਨ ਤੇ ਕੁਝ ਉਸ ਦੇ ਹੱਕ ਵਿੱਚ ਅੱਗੇ ਆਏ ਸਨ ।

Related Post