ਇਸ ਤਰ੍ਹਾਂ ਬਣਾਈ ਗਈ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਸਿਮਰਨ ਨਿਵਾਸ', ਵੇਖੋ ਬਿਹਾਈਂਡ ਦਾ ਸੀਨ 

By  Rupinder Kaler August 2nd 2019 12:03 PM

ਪੀਟੀਸੀ ਪੰਜਾਬੀ ਹਰ ਸ਼ੁੱਕਰਵਾਰ ਤੁਹਾਡੇ ਲਈ ਪੀਟੀਸੀ ਬਾਕਸ ਆਫ਼ਿਸ 'ਤੇ ਨਵੀਆਂ ਕਹਾਣੀਆਂ ਲੈ ਕੇ ਆਉਂਦਾ ਹੈ । ਇਹਨਾਂ ਕਹਾਣੀਆਂ ਵਿੱਚ ਇੱਕ ਕਹਾਣੀ ਹੈ, 'ਸਿਮਰਨ ਨਿਵਾਸ' ਜਿਸ ਨੂੰ ਕਿ ਪੀਟੀਸੀ ਪੰਜਾਬੀ ਦੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ । ਲਤੀਫ ਬਿੰਨੀ ਦੀ ਇਹ ਫ਼ਿਲਮ ਸਸਪੈਂਸ ਤੇ ਮਨੋਰੰਜਨ ਨਾਲ ਭਰਪੂਰ ਹੈ । ਇਸ ਦੀ ਕਹਾਣੀ ਬਹੁਤ ਹੀ ਵੱਖਰੀ ਹੈ ।

https://www.instagram.com/p/B0aQ-_nF2jF/

ਇਸ ਫ਼ਿਲਮ ਦਾ ਹੁਣ ਬਿਹਾਈਂਡ ਦਾ ਸੀਨ ਸਾਹਮਣੇ ਆਇਆ ਹੈ । ਇਸ ਫ਼ਿਲਮ ਦੇ ਡਾਇਰੈਕਟਰ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਹਨਾਂ ਦੀ ਕਹਾਣੀ ਨੂੰ ਪਰਦੇ ਤੇ ਦਿਖਾਉਣ ਲਈ ਫ਼ਿਲਮ ਨਾਲ ਜੁੜੇ ਹਰ ਬੰਦੇ ਨੇ ਪੂਰੀ ਮਿਹਨਤ ਕੀਤੀ । ਫ਼ਿਲਮ ਦੀ ਕਹਾਣੀ ਉਸ ਪਰਿਵਾਰ ਦੇ ਇਰਦ ਗਿਰਦ ਘੁੰਮਦੀ ਹੈ, ਜਿਹੜਾ ਸਿਮਰਨ ਨਿਵਾਸ ਵਿੱਚ ਰਹਿਣ ਲਈ ਆਉਂਦਾ ਹੈ ।

ਇਸ ਫ਼ਿਲਮ ਦੀ ਕਹਾਣੀ ਉਹਨਾਂ ਬਜ਼ੁਰਗਾਂ ਦੇ ਆਲੇ ਦੁਆਲੇ ਘੁੰਮਦੀ ਹੈ ਜਿੰਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ, ਤੇ ਉਹ ਇਹ ਵੀ ਨਹੀਂ ਸੋਚਦੇ ਕਿ ਇਹਨਾਂ ਬਜ਼ੁਰਗਾਂ ਨੇ ਹੀ ਉਹਨਾਂ ਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ । ਇਹ ਫ਼ਿਲਮ ਬਹੁਤ ਦੀ ਵੱਖਰੇ ਕਿਸਮ ਦੀ ਹੈ । ਇਸ ਫ਼ਿਲਮ ਵਿੱਚ ਇਮੋਸ਼ਨ ਵੀ ਹੈ ਤੇ ਡਰਾਮਾ ਵੀ ।ਇਹ ਫ਼ਿਲਮ ਸਮਾਜ ਨੂੰ ਇੱਕ ਸੁਨੇਹਾ ਵੀ ਦਿੰਦੀ ਹੈ ।

Related Post