ਅਫਸਾਨਾ ਖ਼ਾਨ ਨੇ ਕਿਉਂ ਪਾਰਸ ਛਾਬੜਾ ਦੇ ਟੈਟੂ ਦੀ ਕੀਤੀ ਨਕਲ, ਜਾਣੋ ਅਫਸਾਨਾ ਵੱਲੋਂ ਬਣਵਾਏ ਗਏ ਟੈਟੂ ਦਾ ਕੀ ਹੈ ਰਾਜ਼

By  Shaminder July 17th 2020 12:54 PM

ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਨਾਲ ਹਰ ਕਿਸੇ ਦਾ ਦਿਲ ਜਿੱਤ ਰਹੀ ਹੈ । ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ । ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਨਾਲ ਆਏ ਉਨ੍ਹਾਂ ਦੇ ਗੀਤ ‘ਧੱਕਾ’ ਨੂੰ ਕਾਫੀ ਵਧੀਆ ਰਿਸਪਾਂਸ ਮਿਲਿਆ ਸੀ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਅਫਸਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

https://www.instagram.com/p/CCtafcOhlxT/

ਹੁਣ ਉਨ੍ਹਾਂ ਨੇ ਇੱਕ ਹੋਰ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੇ ਆਪਣੀ ਬਾਂਹ ‘ਤੇ ਇੱਕ ਟੈਟੂ ਬਣਵਾਇਆ ਹੈ ਅਤੇ ਇਹ ਟੈਟੂ ਉਨ੍ਹਾਂ ਨੇ ਪਾਰਸ ਛਾਬੜਾ ਦੇ ਵਾਂਗ ਬਣਵਾਇਆ ਹੈ ।

https://www.instagram.com/p/CClPn69Bbi8/

ਇਸ ਟੈਟੂ ‘ਚ ਟਰਿਪੱਲ ਏਟ ਬਣਾਇਆ ਗਿਆ ਹੈ ਜੋ ਕਿ ਸ਼ਨੀ ਨੂੰ ਮਜ਼ਬੂਤ ਬਣਾਉਂਦਾ ਹੈ । ਉਨ੍ਹਾਂ ਨੇ ਕਿਹਾ ਕਿ ਅਫਸਾਨਾ ਖ਼ਾਨ ਦਾ ਸ਼ਨੀ ਪਹਿਲਾਂ ਹੀ ਬਹੁਤ ਮਜ਼ਬੂਤ ਹੈ । ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪਾਰਸ ਛਾਬੜਾ ਨੇ ਬਿੱਗ ਬੌਸ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ ।

Related Post