ਪਿਤਾ ਦੀਆਂ ਔਲਾਦ ਲਈ ਕੀਤੀਆਂ ਕੁਰਬਾਨੀਆਂ ਯਾਦ ਕਰਵਾਉਂਦੀਆਂ ਹਨ ਅਮਰ ਸੈਂਬੀ ਦੀਆਂ ਇਹ ਸੱਤਰਾਂ

By  Aaseen Khan July 31st 2019 11:00 AM

ਪੀਟੀਸੀ ਪੰਜਾਬੀ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਟੈਲੇਂਟ ਹੰਟ ਸ਼ੋਅਜ਼ ਦੇ ਜ਼ਰੀਏ ਵੱਡਾ ਮੰਚ ਦਿੰਦਾ ਹੈ ਜਿਸ ਤੋਂ ਪੰਜਾਬੀ ਮੁਟਿਆਰਾਂ ਅਤੇ ਗੱਭਰੂ ਨਾਮ ਅਤੇ ਸ਼ੌਹਰਤ ਹਾਸਿਲ ਕਰਦੇ ਹਨ। ਅਜਿਹਾ ਹੀ ਨਾਮ ਹੈ ਵਾਇਸ ਆਫ਼ ਪੰਜਾਬ ਸੀਜ਼ਨ 7 ਦਾ ਵਿਜੇਤਾ ਅਮਰ ਸੈਂਬੀ ਜਿਸ ਨੇ ਇਸ ਮੰਚ ਤੋਂ ਉੱਚੀਆਂ ਉਡਾਰੀਆਂ ਮਾਰੀਆਂ ਹਨ ਅਤੇ ਆਪਣੇ ਗਾਇਕੀ ਦੇ ਹੁਨਰ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਹੁਣ ਇੱਕ ਵਾਰ ਫ਼ਿਰ ਅਮਰ ਸੈਂਬੀ ਆਪਣੇ ਗੀਤ ਬਾਪੂ ਨਾਲ ਹਰ ਕਿਸੇ ਦੇ ਦਿਲ ਨੂੰ ਛੂਹ ਰਹੇ ਹਨ।

ਅਮਰ ਸੈਂਬੀ ਦੀਆਂ ਇਹ ਸੱਤਰਾਂ ਇੱਕ ਪਿਤਾ ਦੇ ਦਰਦ ਨੂੰ ਬਿਆਨ ਕਰਦੀਆਂ ਹਨ। ਕਈ ਔਲਾਦਾਂ ਆਪਣੇ ਮਾਪਿਆਂ ਦੀ ਬੇਕਦਰੀ ਕਰ ਦਿੰਦੀਆਂ ਹਨ। ਅਮਰ ਸੈਂਬੀ ਦਾ ਇਹ ਗੀਤ ਅਜਿਹੇ ਹੀ ਪਿਤਾ ਦੀਆਂ ਕੁਰਬਾਨੀਆਂ ਯਾਦ ਕਰਵਾ ਰਿਹਾ ਹੈ। ਇਸ ਗੀਤ ਦੇ ਅਖੀਰ 'ਚ ਇੱਕ ਚੰਗੀ ਔਲਾਦ ਦਾ ਸੁਨੇਹਾ ਵੀ ਅਮਰ ਸੈਂਬੀ ਨੇ ਦਿਤਾ ਹੈ। ਇਹ ਗੀਤ ਉਹਨਾਂ ਆਪਣੇ ਯੂ ਟਿਊਬ ਚੈਨਲ 'ਤੇ ਸਾਂਝਾ ਕੀਤਾ ਹੈ ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਗੁਰਲੇਜ ਅਖਤਰ ਤੋਂ ਬਾਅਦ ਅੰਗਰੇਜ਼ ਅਲੀ ਅਫਸਾਨਾ ਖ਼ਾਨ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ

ਅਮਰ ਸੈਂਬੀ ਜਿੰਨ੍ਹਾਂ ਨੇ ਪੀਟੀਸੀ ਪੰਜਾਬੀ ਦਾ ਸ਼ੋਅ ਵਾਇਸ ਆਫ਼ ਪੰਜਾਬ ਸੀਜ਼ਨ 7 ਦਾ ਖ਼ਿਤਾਬ ਆਪਣੇ ਨਾਮ ਕਰਕੇ ਸ਼ੌਹਰਤ ਹਾਸਿਲ ਕੀਤੀ ਹੈ। ਉਸ ਤੋਂ ਬਾਅਦ ਉਹ ਕਈ ਹਿੱਟ ਗੀਤ ਦੇ ਚੁੱਕੇ ਹਨ ਜਿੰਨ੍ਹਾਂ 'ਚ ਗੱਲ ਕਰਕੇ ਵੇਖੀ, ਅਣਖੀ, ਰੰਮ ਤੇ ਰਜਾਈ, ਆਦਿ ਕਈ ਗੀਤ ਸ਼ਾਮਿਲ ਹਨ। ਇਸ ਤੋਂ ਇਲਾਵਾ ਉਹਨਾਂ ਦੇ ਲਾਈਵ ਗਾਏ ਗੀਤ ਅਕਸਰ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।

Related Post