ਵਿਰੋਧ ਹੁੰਦਾ ਦੇਖ ਗਾਇਕ ਐਮੀ ਵਿਰਕ ਹੋਇਆ ਭਾਵੁਕ, ਕਿਹਾ ਬਾਲੀਵੁੱਡ ਫ਼ਿਲਮ ਵਿੱਚ ਕੰਮ ਕਰਨਾ ਮਜਬੂਰੀ ਸੀ

By  Rupinder Kaler August 26th 2021 01:07 PM

ਐਮੀ ਵਿਰਕ (Ammy Virk) ਨੇ ਆਪਣੇ ਵਿਰੋਧ ਦੇ ਮਾਮਲੇ ਵਿੱਚ ਹਾਲ ਹੀ ਵਿੱਚ ਇੱਕ ਵੈੱਬਸਾਈਟ ਨੂੰ ਇੱਕ ਇੰਟਰਵਿਊ ਦਿੱਤਾ ਹੈ । ਇਸ ਇੰਟਰਵਿਊ ਵਿੱਚ ਉਹ ਕਾਫੀ ਭਾਵੁਕ ਹੋ ਗਏ ਸਨ । ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਤੇ ਕੁਝ ਲੋਕ ਇਲਜ਼ਾਮ ਲਗਾ ਰਹੇ ਹਨ ਕਿ ਉਹ ਕਿਸਾਨ ਵਿਰੋਧੀ ਮੰਨੀਆਂ ਜਾਣ ਵਾਲੀਆਂ ਕੰਪਨੀਆਂ ਨਾਲ ਫ਼ਿਲਮਾਂ ਤੇ ਗਾਣੇ ਬਣਾ ਰਿਹਾ ਹੈ । ਇਸ ਸਭ ਨੂੰ ਲੈ ਕੇ ਐਮੀ ਵਿੱਰਕ (Ammy Virk)  ਨੇ ਇੰਟਰਵਿਊ ਦਿੱਤੀ ਹੈ । ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਇਹਨਾਂ ਕੰਪਨੀਆਂ ਨਾਲ ਕੰਮ ਕਰਨਾ ਉਸ ਦੀ ਮਜਬੂਰੀ ਹੈ ।

Image Source: Instagram

ਹੋਰ ਪੜ੍ਹੋ :

ਰੇਸ਼ਮ ਸਿੰਘ ਅਨਮੋਲ ਤੇ ਤਾਨੀਆ ਨੇ ਐਮੀ ਵਿਰਕ ਦਾ ਕੀਤਾ ਸਮਰਥਨ, ਲਾਈਵ ਹੋ ਕੇ ਕੀਤੇ ਕਈ ਖੁਲਾਸੇ

Pic Courtesy: Instagram

ਐਮੀ ਵਿਰਕ (Ammy Virk) ਨੇ ਕਿਹਾ ਕਿ ‘ਅਜੇ ਦੇਵਗਨ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਸਮਰਥਕ ਸਨ ਪਰ ਬਾਅਦ ਵਿੱਚ ਉਹ ਪੱਖ ਬਦਲ ਗਏ। ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦੀ ਪ੍ਰਮੋਸ਼ਨ ਕਰਨ ਬਾਰੇ ਗੱਲ ਕਰਦਿਆਂ, ਐਮੀ ਨੇ ਕਿਹਾ ਕਿ ਉਸ ਕੋਲ ਹੋਰ ਕੋਈ ਚਾਰਾ ਨਹੀਂ ਸੀ ਕਿਉਂਕਿ ਉਹ ਇਕਰਾਰਨਾਮੇ ਵਿੱਚ ਬੱਝਿਆ ਹੋਇਆ ਸੀ । ਜੇ ਇਕਰਾਰਨਾਮੇ ਦੀ ਪਾਲਣਾ ਨਹੀਂ ਕੀਤੀ ਜਾਂਦੀ ਅਤੇ ਜੇ ਐਮੀ ਨੇ ਫਿਲਮ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਨਹੀਂ ਕੀਤਾ ਹੁੰਦਾ, ਤਾਂ ਉਹ ਇਸ ਮਾਮਲੇ ਵਿੱਚ ਫਿਲਮ ਦੇ ਬਜਟ, 120 ਕਰੋੜ ਰੁਪਏ ਦੇ ਬਰਾਬਰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਸੀ ।

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਤਕਰੀਬਨ ਇੱਕ ਮਹੀਨਾ ਪਹਿਲਾਂ ਰਿਲੀਜ਼ ਹੋਏ ਫਿਲਹਾਲ 2 ਗਾਣੇ ਵਿੱਚ ਕੰਮ ਕਰਨ ਕਾਰਨ ਐਮੀ ਦੀ ਬਹੁਤ ਆਲੋਚਨਾ ਵੀ ਹੋਈ ਸੀ, ਜਿਸ ਵਿੱਚ ਅਕਸ਼ੇ ਕੁਮਾਰ ਸਨ। ਐਮੀ ਨੇ ਕਿਹਾ ਕਿ ਬਾਲੀਵੁੱਡ ਦਾ ਬਾਈਕਾਟ ਇਸ ਸਾਲ ਫਰਵਰੀ ਮਹੀਨੇ ਵਿੱਚ ਸ਼ੁਰੂ ਹੋਇਆ ਸੀ ਅਤੇ ਫਿਲਹਾਲ 2 ਦੀ ਸ਼ੂਟਿੰਗ ਪਿਛਲੇ ਸਾਲ ਅਕਤੂਬਰ ਵਿੱਚ ਹੋਈ ਸੀ। ਜਦੋਂ ਬਾਲੀਵੁੱਡ ਦੇ ਖਿਲਾਫ ਵਿਰੋਧ ਸ਼ੁਰੂ ਹੋਇਆ, ਗਾਣਾ ਪਹਿਲਾਂ ਹੀ ਹੋ ਚੁੱਕਾ ਸੀ ।

sonam and ammy Pic Courtesy: Instagram

ਉਸਨੇ ਆਪਣੇ ਸੋਸ਼ਲ ਮੀਡੀਆ 'ਤੇ ਗਾਣੇ ਦੇ ਕਿਸੇ ਵੀ ਪ੍ਰਮੋਸ਼ਨਲ ਪੋਸਟਰ ਜਾਂ ਕਲਿੱਪ ਨੂੰ ਸਾਂਝਾ ਨਹੀਂ ਕੀਤਾ ਕਿਉਂਕਿ ਭੁਜ ਦੇ ਮਾਮਲੇ ਦੇ ਉਲਟ, ਉਹ ਅਜਿਹਾ ਕਰਨ ਲਈ ਕਾਨੂੰਨੀ ਤੌਰ' ਤੇ ਪਾਬੰਦ ਨਹੀਂ ਸੀ । ਇਸ ਇੰਟਰਵਿਊ ਵਿੱਚ ਐਮੀ ਨੇ ਆਪਣੇ ਆਪ ਨੂੰ 'ਇੱਕ ਕਿਸਾਨ ਦਾ ਪੁੱਤਰ' ਕਿਹਾ । ਐਮੀ (Ammy Virk)  ਨੇ ਕਿਹਾ ਕਿ ਉਹ ਆਲੋਚਨਾ ਦੇ ਵਿਰੁੱਧ ਨਹੀਂ ਹੈ । ਤੁਸੀਂ ਸਾਰੇ ਮੇਰੇ ਆਪਣੇ ਲੋਕ ਹੋ ਅਤੇ ਮੈਂ ਹਮੇਸ਼ਾ ਆਲੋਚਨਾ ਲਈ ਖੁੱਲਾ ਰਹਿੰਦਾ ਹਾਂ ਪਰ ਮੈਂ ਕੋਈ ਗਲਤੀ ਨਹੀਂ ਕੀਤੀ । ਐਮੀ ਨੇ ਕਿਹਾ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਉਸਦੀ ਮਾਂ ਅਤੇ ਭੈਣ ਨੂੰ ਗਾਲ੍ਹਾਂ ਕੱਢਦੇ ਹਨ, ਉਹੀ ਲੋਕ ਜਿਓ ਸਿਮਸ ਦੀ ਵਰਤੋਂ ਕਰਦੇ ਹਨ ।

Related Post