ਫੁਰਸਤ ਦੇ ਪਲਾਂ 'ਚ ਐਮੀ ਵਿਰਕ ਇੰਝ ਕਰਦੇ ਹਨ ਆਪਣੇ ਵਾਲਾਂ ਦੀ ਕੇਅਰ, ਵੀਡੀਓ ਵਾਇਰਲ

By  Shaminder August 2nd 2019 12:36 PM

ਐਮੀ ਵਿਰਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਫੁਰਸਤ ਦੇ ਪਲਾਂ 'ਚ ਨਜ਼ਰ ਆ ਰਹੇ ਨੇ ਅਤੇ ਆਪਣੇ ਇੱਕ ਸਾਥੀ ਨੂੰ ਵਾਲ ਵਾਹੁਣ ਲਈ ਕਹਿ ਰਹੇ ਨੇ । ਐਮੀ ਵਿਰਕ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ 'ਚ ਉਹ ਕਹਿ ਰਹੇ ਨੇ 'ਵਾਲ ਵਾਹ ਦੇ ਮਾੜੇ ਜਿਹੇ ਮੇਰੇ ,ਬੇਬੇ ਮੇਰੀ ਯੂ.ਕੇ.ਆਈ ਹੈ ਮੇਰੇ ਨਾਲ ।

ਹੋਰ ਵੇਖੋ : ਐਮੀ ਵਿਰਕ ਨੇ ‘ਕਿਸਮਤ’ ਫ਼ਿਲਮ ਦੀਆਂ ਯਾਦਾਂ ਨੂੰ ਸਾਂਝੇ ਕਰਦੇ ਹੋਏ ‘ਕਿਸਮਤ 2’ ਦੇ ਯੋਜਨਾ ਦਾ ਕੀਤਾ ਖੁਲਾਸਾ

https://www.instagram.com/p/B0pqhzvFoe1/

ਜਿਸ 'ਤੇ ਉਨ੍ਹਾਂ ਦਾ ਸਾਥੀ ਕਹਿੰਦਾ ਹੈ ਕਿ ਛੁੱਟੀ ਹੈ ਸਾਨੂੰ,ਗੁੱਤ ਨਾ ਕਰ ਦਿਆ'। ਉਹ ਆਪਣੇ ਸਾਥੀ ਨਾਲ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ '। ਐਮੀ ਵਿਰਕ ਦਾ ਇਹ ਵੀਡੀਓ ਕਦੋਂ ਦਾ ਹੈ ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਐਮੀ ਵਿਰਕ ਦੇ ਪ੍ਰਸ਼ੰਸਕਾਂ ਵੱਲੋਂ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B0Zk8bBjyNu/

ਐਮੀ ਵਿਰਕ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਪੰਜਾਬੀ ਗੀਤਾਂ ਦੇ ਨਾਲ-ਨਾਲ ਕਈ ਹਿੱਟ ਫ਼ਿਲਮਾਂ ਵੀ ਦਿੱਤੀਆਂ ਨੇ । ਹਾਲ ਹੀ 'ਚ ਉਨ੍ਹਾਂ ਦੀ ਮੁਕਲਾਵਾ ਫ਼ਿਲਮ ਨੂੰ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ ਸੀ ਅਤੇ ਹੁਣ ਐਮੀ ਵਿਰਕ ਆਪਣੇ ਅਗਲੇ ਕਈ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ।

https://www.instagram.com/p/B0RA5btjYNf/

Related Post