ਗਾਇਕ ਕਰਮਜੀਤ ਅਨਮੋਲ ਨੇ ਇਹ ਕੰਮ ਕਰਕੇ, ਸਮਾਜ ਨੂੰ ਦਿੱਤਾ ਚੰਗਾ ਸੁਨੇਹਾ…!

By  Rupinder Kaler August 4th 2019 10:43 AM

ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਗਾਣਿਆਂ ਤੇ ਅਦਾਕਾਰੀ ਨਾਲ ਤਾਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੋਈ ਹੈ ਉੱਥੇ ਉਹ ਆਪਣੇ ਚੰਗੇ ਕੰਮਾਂ ਕਰਕੇ ਵੀ ਜਾਣੇ ਜਾਂਦੇ ਹਨ । ਕਰਮਜੀਤ ਅਨਮੋਲ ਅਕਸਰ ਸਮਾਜ ਭਲਾਈ ਦੇ ਕੰਮ ਕਰਦੇ ਦਿਖਾਈ ਦਿੰਦੇ ਹਨ । ਕਰਮਜੀਤ ਅਨਮੋਲ ਨੇ ਕੁਝ ਦਿਨ ਪਹਿਲਾਂ ਜਿੱਥੇ ਆਪਣੀ ਮਾਂ ਦੀ ਬਰਸੀ ਤੇ ਆਪਣੀ ਨਿੱਜੀ ਜ਼ਮੀਨ ਤੇ ਬੂਟੇ ਲਗਾਕੇ ਲੋਕਾਂ ਨੂੰ ਵਾਤਾਵਰਨ ਨੂੰ ਸੰਭਾਲਣ ਦਾ ਸੁਨੇਹਾ ਦਿੱਤਾ ਸੀ ਉੱਥੇ ਹੁਣ ਉਹਨਾਂ ਦੀ ਪਿੰਡ ਦੀ ਸੁਸਾਇਟੀ ਨੇ ਉਹਨਾਂ ਦੀ ਅਗਵਾਈ ਵਿੱਚ ਪੰਚਾਇਤੀ ਜ਼ਮੀਨ ਵਿੱਚ ਬੂਟੇ ਲਗਾਏ ਹਨ ।

https://www.instagram.com/p/BzmPpoOB-rj/

ਕਰਮਜੀਨ ਅਨਮੋਲ ਨੇ ਇਸ ਦੀ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਕਰਮਜੀਤ ਅਨਮੋਲ ਉਹਨਾਂ ਲੋਕਾਂ ਨਾਲ ਮਿਲਾਉਂਦੇ ਹਨ, ਜਿੰਨ੍ਹਾ ਨੇ ਇਸ ਕੰਮ ਵਿੱਚ ਯੋਗਦਾਨ ਪਾਇਆ । ਕਰਮਜੀਤ ਅਨਮੋਲ ਇਸ ਵੀਡੀਓ ਵਿੱਚ ਕਹਿੰਦੇ ਹਨ, ਕਿ ਉਹਨਾਂ ਦੇ ਪਿੰਡ ਦੀ ਪੰਚਾਇਤ ਦਾ ਇਹ ਸੰਲਾਘਾਯੋਗ  ਕਦਮ ਹੈ ।

https://www.instagram.com/p/B0uqKCTB37z/

ਇਸ ਤਰ੍ਹਾਂ ਦੇ ਕਦਮ ਹੋਰ ਪੰਚਾਇਤਾਂ ਨੂੰ ਵੀ ਉਠਾਣੇ ਚਾਹੀਦੇ ਹਨ । ਕਰਮਜੀਤ ਅਨਮੋਲ ਦਾ ਸਮਾਜ ਨੂੰ ਇਹ ਇੱਕ ਚੰਗਾ ਸੁਨੇਹਾ ਹੈ । ਕਰਮਜੀਤ ਅਨਮੋਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਉਹਨਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਰਿਲੀਜ਼ ਹੋਈ ਸੀ, ਜਿਹੜੀ ਕਿ ਲੋਕਾਂ ਨੂੰ ਕਾਫੀ ਪਸੰਦ ਆਈ ਹੈ ।

https://www.instagram.com/p/BzxiXQFhc0U/

Related Post