ਹੁਣ ਪਰੇਸ਼ਾਨ ਨਹੀਂ ਹੈਰਾਨ ਕਰਨ ਆ ਰਹੇ ਹਨ ਨਿੰਜਾ, ਜਲਦ ਲੈ ਕੇ ਆਉਣਗੇ ਗੀਤ 'ਬੇਗਾਨਾ'

By  Aaseen Khan June 27th 2019 10:34 AM

ਗਾਇਕ ਅਤੇ ਐਕਟਰ ਨਿੰਜਾ ਜਿਹੜੇ ਆਪਣੀਆਂ ਫ਼ਿਲਮਾਂ ਦੇ ਸ਼ੂਟ 'ਚ ਪਿਛਲੇ ਲੰਬੇ ਸਮੇਂ ਤੋਂ ਰੁੱਝੇ ਹੋਏ ਸਨ ਪਰ ਹੁਣ ਜਲਦ ਇਸ ਬਿਜ਼ੀ ਸ਼ੈਡਿਊਲ ਚੋਂ ਸਮਾਂ ਕੱਢ ਕੇ ਆਪਣਾ ਨਵਾਂ ਗੀਤ 'ਬੇਗਾਨਾ' ਲੈ ਕੇ ਆ ਰਹੇ ਹਨ ਜਿਸ ਦੇ ਸ਼ੂਟ ਤੋਂ ਕਈ ਸਟੋਰੀਜ਼ ਉਹਨਾਂ ਆਪਣੇ ਸ਼ੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਦੇ ਨਾਲ ਉਹਨਾਂ ਕੁਝ ਸੱਤਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਸ 'ਚ ਲਿਖਿਆ ਹੈ "ਸਬਰ ਰੱਖ ਹੁਣ ਹੈਰਾਨ ਹੀ ਕਰਾਂਗਾ, ਪਰੇਸ਼ਾਨ ਨਹੀਂ"।ਉਹਨਾਂ ਦਾ ਇਹ ਗੀਤ ਸੈਡ ਹੋਣ ਵਾਲਾ ਹੈ ਬੀਟ ਜਾਂ ਫਿਰ ਰੋਮਾਂਟਿਕ ਇਸ ਬਾਰੇ ਉਹਨਾਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ninja ninja

ਦੱਸ ਦਈਏ ਨਿੰਜਾ ਆਪਣੀ ਆਉਣ ਵਾਲੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' ਦਾ ਸ਼ੂਟ ਕੁਝ ਦਿਨ ਪਹਿਲਾਂ ਹੀ ਪੂਰਾ ਕਰ ਕੇ ਹਟੇ ਹਨ ਜਿਸ 'ਚ ਉਹਨਾਂ ਦਾ ਸਾਥ ਮੈਂਡੀ ਤੱਖਰ ਨਿਭਾਉਣ ਵਾਲੇ ਹਨ। ਜ਼ਿੰਦਗੀ ਜ਼ਿੰਦਾਬਾਦ ਲੇਖਕ ਅਤੇ ਪੱਤਰਕਾਰ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਫ਼ਿਲਮ ਹੋਣ ਵਾਲੀ ਹੈ। ਇਸ ਤੋਂ ਇਲਾਵਾ ਨਿੰਜਾ ਫ਼ਿਲਮ ਦੂਰਬੀਨ 'ਚ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।

ਹੋਰ ਵੇਖੋ : ਜੌਰਡਨ ਸੰਧੂ ਵੱਲੋਂ ਗਾਇਆ 'ਮੁੰਡਾ ਹੀ ਚਾਹੀਦਾ' ਫ਼ਿਲਮ ਦਾ ਗੀਤ 'ਜੱਟਾਂ ਦੇ ਦਿਮਾਗ ਘੁੰਮ ਗਏ' ਆ ਰਿਹਾ ਹੈ ਸਭ ਨੂੰ ਪਸੰਦ

ninja ninja

ਜਲਦ ਨਿੰਜਾ ਕਿਸੇ ਨਵੇਂ ਪ੍ਰੋਜੈਕਟ 'ਚ ਸੋਨਮ ਬਾਜਵਾ ਨਾਲ ਵੀ ਦਿਖਾਈ ਦੇ ਸਕਦੇ ਹਨ। ਉਹਨਾਂ ਸ਼ੋਸ਼ਲ ਮੀਡੀਆ 'ਤੇ ਸੋਨਮ ਨਾਲ ਤਸਵੀਰ ਸਾਂਝੀ ਕਰ ਇਸ ਦੇ ਸੰਕੇਤ ਦਿੱਤੇ ਸਨ। ਦੇਖਣਾ ਹੋਵੇਗਾ ਹੁਣ ਫ਼ਿਲਮਾਂ ਤੋਂ ਪਹਿਲਾਂ ਨਿੰਜਾ ਆਪਣੇ ਇਸ ਨਵੇਂ ਗੀਤ ਨਾਲ ਦਰਸ਼ਕਾਂ ਨੂੰ ਕਿੰਨ੍ਹਾਂ ਕੁ ਹੈਰਾਨ ਕਰਦੇ ਹਨ।

Related Post