ਸ਼ੈਰੀ ਮਾਨ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਮਿਮਿਕਰੀ ਕਰਦੇ ਕਰਦੇ ਬਣ ਗਏ ਗਾਇਕ

By  Shaminder September 12th 2020 12:42 PM -- Updated: September 12th 2020 03:15 PM

ਗਾਇਕ ਸ਼ੈਰੀ ਮਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਨੇ ਆਪਣੇ ਜਨਮ ਦਿਨ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਇਸ ਤਸਵੀਰ ‘ਚ ਉਹ ਆਪਣੇ ਜਨਮ ਦਿਨ ‘ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਅਤੇ ਦੋਸਤਾਂ ਦਾ ਜਨਮ ਦਿਨ ‘ਤੇ ਵਧਾਈ ਦੇਣ ਲਈ ਸ਼ੁਕਰੀਆ ਅਦਾ ਕੀਤਾ ਹੈ ।ਸ਼ੈਰੀ ਮਾਨ ਦੇ ਜਨਮ ਦਿਨ ‘ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣਾ ਗਾਇਕੀ ਦੇ ਸਫ਼ਰ ਨੂੰ ਪੂਰਾ ਕਰਦੇ ਹੋਏ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਿਆ ।

 

View this post on Instagram

 

Thank You For Your Lovely Wishes Anmulleyo ❤️ Lub U All

A post shared by Sharry Mann (@sharrymaan) on Sep 11, 2020 at 9:23pm PDT

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਬਾਰੇ ਦੱਸਾਂਗੇ ਅਤੇ ਇਸ ਦੇ ਨਾਲ ਹੀ ਗੀਤਾਂ ਦੇ ਕੁਝ ਦਿਲਚਸਪ ਕਿੱਸੇ ਵੀ ਦੱਸਾਂਗੇ  । ਕਾਲਜ ਸਮੇਂ ‘ਚ ਸ਼ੈਰੀ ਮਾਨ ਵੱਖ-ਵੱਖ ਕਲਾਕਾਰਾਂ ਦੀ ਮਿਮਿਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਲਿਖਣ ਦਾ ਸ਼ੌਂਕ ਸੀ ਅਤੇ ਮਿਮਿਕਰੀ ਕਰਦੇ–ਕਰਦੇ ਉਹ ਗਾਇਕੀ ਦੇ ਖੇਤਰ ‘ਚ ਆ ਗਏ ।

 

View this post on Instagram

 

Main Sochda si Ajj dasso party kithe kriye bday di?

A post shared by Sharry Mann (@sharrymaan) on Sep 11, 2020 at 3:50pm PDT

ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੇ ਗੀਤਕਾਰੀ ‘ਚ ਹੀ ਕਿਸਮਤ ਅਜ਼ਮਾਈ ਸੀ । ਉਹ ਆਪਣੇ ਗੀਤ ਲੈ ਕੇ ਕਈ ਗਾਇਕਾਂ ਕੋਲ ਗਏ ਪਰ ਕਿਸੇ ਵੀ ਗਾਇਕ ਨੇ ਉਨ੍ਹਾਂ ਦਾ ਗੀਤ ਨਹੀਂ ਗਾਇਆ ਜਿਸ ਕਰਕੇ ਉਨ੍ਹਾਂ ਨੇ ਆਪਣੇ ਲਿਖੇ ਗੀਤ ਖੁਦ ਹੀ ਗਾਏ।ਹੁਣ ਸ਼ੈਰੀ ਮਾਨ ਉਨ੍ਹਾਂ ਗਾਇਕਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕ ਰਹੇ ਜਿਨ੍ਹਾਂ ਨੇ ਉਨ੍ਹਾਂ ਦੇ ਗੀਤ ਨਹੀਂ ਸਨ ਗਾਏ ।

 

View this post on Instagram

 

Dear 2021 bai g waitingaa for you...kithe kithe ki halaat ne belio?? Khaase chir baad photo paayi aa kime laggi?

A post shared by Sharry Mann (@sharrymaan) on Sep 4, 2020 at 8:38pm PDT

ਕਿਉਂਕਿ ਹੁਣ ਉਨ੍ਹਾਂ ਦਾ ਨਾਂਅ ਇੱਕ ਕਾਮਯਾਬ ਗਾਇਕਾਂ ਦੀ ਸੂਚੀ ‘ਚ ਸ਼ਾਮਿਲ ਹੈ ।ਉਨ੍ਹਾਂ ਦੇ ਗੀਤ ਐੱਨਬੀਏ ਨੈਸ਼ਨਲ ਬਾਸਕੇਟ ਬਾਲ ਦੀ ਪਰਫਾਰਮੈਂਸ ਤੋਂ ਪਹਿਲਾਂ ਵੀ ਵਜਾਏ ਗਏ ਸਨ। ‘ਤਿੰਨ ਪੈੱਗ’ ਅਤੇ ਸ਼ਾਦੀ ਡਾਟ ਕਾਮ ਨਾਂਅ ਦੇ ਇਨ੍ਹਾਂ ਗੀਤਾਂ ਨਾਲ ਚੀਅਰ ਲੀਡਰਸ ਨੇ ਚੀਅਰ ਕੀਤਾ । ਜੋ ਕਿ ਸਾਰੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਸੀ ।

Related Post