ਤਰਸੇਮ ਜੱਸੜ ਨੇ ਪਾਲੇ ਹਨ ਕੁਝ ਇਸ ਤਰ੍ਹਾਂ ਦੇ ਸ਼ੌਂਕ,ਪਰ ਸਭ ਤੋਂ ਵੱਧ ਔਖਾ ਲੱਗਦਾ ਹੈ ਇਹ ਕੰਮ

By  Shaminder November 7th 2019 04:37 PM -- Updated: November 15th 2019 11:25 AM

ਤਰਸੇਮ ਜੱਸੜ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਸੋਬਰ ਸਟਾਈਲ ਹੀ ਉਨ੍ਹਾਂ ਨੂੰ ਪਸੰਦ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਦੇ ਕਾਲਜ ਸਮੇਂ ਪੱਗ ਬੰਨਣ ਜਾਂ ਕੱਪੜੇ ਪਾਉਣ ਦਾ ਸਟਾਈਲ ਸੀ ਉਹੀ ਅੱਜ ਉਨ੍ਹਾਂ ਦਾ ਸਟਾਈਲ ਹੈ । ਉਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਨਾਮ ਕਮਾਇਆ ਹੈ ।

ਸਰਦਾਰ ਮੁਹੰਮਦ,ਰੱਬ ਦਾ ਰੇਡੀਓ,ਅਫ਼ਸਰ ਸਣੇ ਕਈ ਫ਼ਿਲਮਾਂ 'ਚ ਉਨ੍ਹਾਂ ਦੀ ਅਦਾਕਾਰੀ ਨਾਲ ਦਿਲ ਜਿੱਤਿਆ ਹੈ । ਤਰਸੇਮ ਜੱਸੜ ਫ਼ਤਿਹਗੜ੍ਹ ਸਾਹਿਬ ਦੇ ਅਮਲੋਹ 'ਚ ਰਹਿੰਦੇ ਹਨ ।

https://www.instagram.com/p/B32F1eTAiy2/

ਤਿੰਨ ਭੈਣਾਂ ਦੇ ਭਰਾ ਤਰਸੇਮ ਜੱਸੜ ਦੇ ਸ਼ੌਂਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬੇਹੱਦ ਸਫ਼ਾਈ ਪਸੰਦ ਹਨ ਅਤੇ ਆਪਣੇ ਵਿਹਲੇ ਸਮੇਂ 'ਚ ਉਹ ਆਪਣੀ ਗੱਡੀ ਨੂੰ ਸਾਫ ਕਰਦੇ ਹਨ ਅਤੇ ਇਸ ਤੋਂ ਇਲਾਵਾ ਬਾਗਵਾਨੀ ਦੇ ਵੀ ਬੇਹੱਦ ਸ਼ੁਕੀਨ ਹਨ ।

https://www.instagram.com/p/B3eq2JdAYn1/

ਉਨ੍ਹਾਂ ਨੇ ਪੀਟੀਸੀ ਦੇ ਪ੍ਰੋਗਰਾਮ ਸ਼ੋਅਕੇਸ 'ਚ ਇਸ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਗੋਡੀ ਕਰਨ ਅਤੇ ਹੋਰ ਪੌਦਿਆਂ ਦੀ ਦੇਖਭਾਲ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲੱਗਦਾ ਹੈ ।ਤਰਸੇਮ ਜੱਸੜ ਨੂੰ ਸਭ ਤੋਂ ਔਖਾ ਕਿਹੜਾ ਕੰਮ ਲੱਗਦਾ ਹੈ ਜਦੋਂ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਭ ਤੋਂ ਔਖਾ ਕੰਮ ਲੱਗਦਾ ਹੈ ਪ੍ਰਮੋਸ਼ਨ ਦਾ, ਆਪਣੀ ਕਿਸੇ ਵੀ ਫ਼ਿਲਮ ਜਾਂ ਗੀਤ ਦੀ ਪ੍ਰਮੋਸ਼ਨ ਕਰਨਾ ਉਨ੍ਹਾਂ ਨੂੰ ਬਹੁਤ ਹੀ ਔਖਾ ਲੱਗਦਾ ਹੈ ।

Related Post