ਬੇਬੇ ਬਾਪੂ ਲਈ ਟਾਈਸਨ ਸਿੱਧੂ ਦਾ ਗਾਇਆ ਇਹ ਗੀਤ ਹੋ ਰਿਹਾ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ
ਬੇਬੇ ਬਾਪੂ ਲਈ ਟਾਈਸਨ ਸਿੱਧੂ ਦਾ ਗਾਇਆ ਇਹ ਗੀਤ ਹੋ ਰਿਹਾ ਹੈ ਸ਼ੋਸ਼ਲ ਮੀਡੀਆ 'ਤੇ ਵਾਇਰਲ : ਟਾਈਸਨ ਸਿੱਧੂ ਪੰਜਾਬੀ ਗਾਇਕ ਜਿੰਨ੍ਹਾਂ ਦੀ ਪਹਿਚਾਣ ਸ਼ੋਸ਼ਲ ਮੀਡੀਆ ਤੋਂ ਬਣੀ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਚੰਗੇ ਅਤੇ ਸੁਪਰਹਿੱਟ ਗੀਤ ਦਿੱਤੇ ਹਨ। ਨਜ਼ਾਰੇ, ਅਣਖੀ, ਕਿਰਦਾਰ, ਰਾਵੀ ਵਰਗੇ ਬੇਮਿਸਾਲ ਗਾਣੇ ਦੇਣ ਵਾਲੇ ਗੀਤਕਾਰ ਤੇ ਗਾਇਕ ਟਾਈਸਨ ਸਿੱਧੂ ਦੇ ਅਕਸਰ ਸ਼ੋਸ਼ਲ ਮੀਡੀਆ 'ਤੇ ਗੀਤ ਵਾਇਰਲ ਹੁੰਦੇ ਰਹਿੰਦੇ ਹਨ। ਉਹਨਾਂ ਦਾ ਇੱਕ ਹੋਰ ਗੀਤ ਕਾਫੀ ਦੇਖਿਆ ਜਾ ਰਿਹਾ ਹੈ ਜਿਹੜਾ ਮਾਤਾ ਪਿਤਾ ਦੇ ਪਿਆਰ ਨੂੰ ਉਜਾਗਰ ਕਰਦਾ ਹੈ।
View this post on Instagram
ਹੋਰ ਵੇਖੋ : ਦੂਜਿਆਂ 'ਚ ਕਮੀਆਂ ਕੱਢਣ ਵਾਲਿਆਂ ਨੂੰ ਸ਼ਾਇਰੀ ਰਾਹੀਂ ਲਖਵਿੰਦਰ ਵਡਾਲੀ ਦੀ ਨਸੀਹਤ
ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਲੋਕ ਕਿਸੇ ਵੱਡੇ ਗਾਇਕ ਐਕਟਰ ਜਾਂ ਖ਼ਿਡਾਰੀ ਦੇ ਫੈਨ ਹੁੰਦੇ ਹਨ ਪਰ ਟਾਈਸਨ ਸਿੱਧੂ ਜਿਹੜੇ ਕਹਿ ਰਹੇ ਹਨ ਕਿ ਉਹ ਆਪਣੇ ਮਾਤਾ ਪਿਤਾ ਦੇ ਫੈਨ ਹਨ ਜਿੰਨ੍ਹਾਂ ਨੇ ਇਹ ਦੁਨੀਆਂ ਦਿਖਾਈ ਤੇ ਇਸ ਮੁਕਾਮ ਤੱਕ ਪਹੁੰਚਾਇਆ ਹੈ। ਮਾਤਾ ਪਿਤਾ ਦੇ ਗੂੜ੍ਹੇ ਪਿਆਰ ਨੂੰ ਉਹਨਾਂ ਇਸ ਗੀਤ ਰਾਹੀਂ ਪੇਸ਼ ਕੀਤਾ ਹੈ।
ਇਸ ਤੋਂ ਪਹਿਲਾਂ ਵੀ ਟਾਈਸਨ ਸਿੱਧੂ ਦੇ ਬਹੁਤ ਸਾਰੇ ਗੀਤ ਅਜਿਹੇ ਹਨ ਜਿਹੜੇ ਸ਼ੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਵਾਇਰਲ ਹੋਏ ਹਨ। ਉਹਨਾਂ ਦੇ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।