ਗਾਇਕਾ ਅਨਮੋਲ ਗਗਨ ਮਾਨ ਲੈ ਕੇ ਆ ਰਹੀ ਹੈ ਧਾਰਮਿਕ ਗੀਤ ‘ਨਾਨਕ’

By  Rupinder Kaler October 31st 2019 10:37 AM

ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇਣ ਵਾਲੀ ਗਾਇਕਾ ਅਨਮੋਲ ਗਗਨ ਮਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਧਾਰਮਿਕ ਗੀਤ ਲੈ ਕੇ ਆ ਰਹੀ ਹੈ । ਉਹਨਾਂ ਦਾ ਇਹ ਗੀਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ । ਅਨਮੋਲ ਗਗਨ ਮਾਨ ਇਸ ਗਾਣੇ ਨੂੰ ‘ਨਾਨਕ’ ਟਾਈਟਲ ਹੇਠ ਰਿਲੀਜ਼ ਕਰੇਗੀ ।

ਗਾਣੇ ਦੇ ਬੋਲ ਅਨਮੋਲ ਗਗਨ ਮਾਨ ਨੇ ਖੁਦ ਹੀ ਲਿਖੇ ਹਨ, ਇੱਥੋ ਤੱਕ ਕਿ ਵੀਡੀਓ ਵੀ ਉਹਨਾਂ ਦੇ ਖੁਦ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ਜਦੋਂ ਕਿ ਗਗਨ ਉੱਬੀ ਤੇ ਸੈਂਡੀ ਜੋਬਨ ਪੰਧੇਰ ਉਹਨਾਂ ਨੂੰ ਅਸਿਸਟ ਕਰ ਰਹੇ ਹਨ । ਗਾਣੇ ਨੂੰ ਮਿਊਜ਼ਿਕ ਹਕੀਮ ਨੇ ਦਿੱਤਾ ਹੈ । ਇਸ ਗਾਣੇ ਬਾਰੇ ਅਨਮੋਲ ਗਗਨ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਜਾਣਕਾਰੀ ਦਿੱਤੀ ਹੈ ।

https://www.instagram.com/p/B4Po08kH3KZ/

ਉਹਨਾਂ ਨੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਨਮੋਲ ਗਗਨ ਮਾਨ ਨੇ ਪਰਾਈਸਲੈਸ ਨਾਰ ਗਾਣਾ ਰਿਲੀਜ਼ ਕੀਤਾ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਹੈ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/B0psyDFnqYr/

Related Post