ਗਾਇਕ ਬੱਬੂ ਮਾਨ ਦੇ ਖ਼ਾਸ ਦੋਸਤ ਰਵੀ ਠੰਡੇਵਾਲੀਆ ਦਾ ਹੋਇਆ ਦਿਹਾਂਤ, ਗਾਇਕ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਭਾਵੁਕ ਸੁਨੇਹਾ

By  Shaminder September 18th 2020 12:09 PM -- Updated: September 18th 2020 01:09 PM

ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਇੱਕ ਖ਼ਾਸ ਦੋਸਤ ਦੀ ਤਸਵੀਰ ਸਾਂਝੀ ਕੀਤੀ ਹੈ । ਜੋ ਕਿ ਇਸ ਦੁਨੀਆ ਤੋਂ ਰੁਖਸਤ ਹੋ ਚੁੱਕਿਆ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਹੱਕ ਸੱਚ ਦੀ ਗੱਲ ਕਰਨ ਵਾਲਾ, ਗੀਤਾਂ ਨੂੰ ਪਿਆਰ ਕਰਨ ਵਾਲਾ ਅਤੇ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰਨ ਵਾਲਾ ਨੌਜਵਾਨ ਰਵੀ ਠੰਡੇਵਾਲੀਆ ਵਿੱਛੜ ਗਿਆ’।

ਹੋਰ ਪੜ੍ਹੋ :ਦੇਬੀ ਮਖਸੂਸਪੁਰੀ ਨੇ ਆਪਣੇ ਖ਼ਾਸ ਦੋਸਤ ਬੱਬੂ ਮਾਨ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Babbu Maan Babbu Maan

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਬੱਬੂ ਮਾਨ ਨੇ ਭਰੇ ਮਨ ਦੇ ਨਾਲ ਰਵੀ ਨੂੰ ਯਾਦ ਕੀਤਾ ਹੈ । ਬੱਬੂ ਮਾਨ ਦੇ ਨਾਲ ਰਵੀ ਦਾ ਬਹੁਤ ਲਗਾਅ ਸੀ ਅਤੇ ਬੱਬੂ ਮਾਨ ਦੇ ਗੀਤਾਂ ਬਾਰੇ ਰਵੀ ਅਕਸਰ ਆਪਣੀਆਂ ਰਾਇ ਰੱਖਦਾ ਹੁੰਦਾ ਸੀ ।

Babbu Maan With Friends Babbu Maan With Friends

ਮਰਹੂਮ ਰਵੀ ਠੰਡੇਵਾਲੀਆ ਨੇ ਬੱਬੂ ਮਾਨ ਨਾਲ ਸਬੰਧਤ ਕਈ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ । ਜਿਸ ‘ਚ ਉਹ ਬੱਬੂ ਮਾਨ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।

 

View this post on Instagram

 

Haq sach di gal krn wala,geetan nu pyar krn wala kisaana majdooran di gl krn wala naujwan Ravi Thandewalia vichad gya ;; @ravi_thandewalia

A post shared by Babbu Maan (@babbumaaninsta) on Sep 17, 2020 at 9:11am PDT

ਬੱਬੂ ਮਾਨ ਵੱਲੋਂ ਰਵੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਪਾਈ ਗਈ ਇਸ ਤਸਵੀਰ ਤੋਂ ਬਾਅਦ ਲੋਕ ਇਸ ‘ਤੇ ਕਮੈਂਟਸ ਕਰ ਰਹੇ ਨੇ ਅਤੇ ਉਨ੍ਹਾਂ ਦੇ ਖ਼ਾਸ ਦੋਸਤ ਨੂੰ ਸ਼ਰਧਾਂਜਲੀ ਵੀ ਦੇ ਰਹੇ ਹਨ ।

 

Related Post