ਦੀਪ ਅਮਨ  'ਫੈਸਲੇ' ਗੀਤ 'ਚ ਕੀ ਦੇ ਰਹੀ ਹੈ ਨਸੀਹਤ,ਵੇਖੋ ਵੀਡਿਓ  

By  Shaminder September 20th 2018 09:06 AM

ਦੀਪ ਅਮਨ ਦਾ 'ਫੈਸਲੇ' ਗੀਤ  ਆ ਚੁੱਕਿਆ ਹੈ । ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ 'ਚ ਦੀਪ ਅਮਨ ਨੇ ਅਣਖੀਲੀ ਜੱਟੀ ਦੇ ਸੁਭਾਅ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ।ਜੋ ਅਣਖ ਨਾਲ ਜਿਉਂਦੀ ਹੈ ਅਤੇ ਕਿਸੇ 'ਤੇ ਹੁੰਦੇ ਜ਼ੁਲਮ ਨੂੰ ਨਹੀਂ ਵੇਖ ਸਕਦੀ । ਇਹ ਜੱਟੀ ਤੁਰੰਤ ਆਪਣਾ ਫੈਸਲਾ ਸੁਨਾਉਣ 'ਚ ਵਿਸ਼ਵਾਸ਼ ਰੱਖਦੀ ਹੈ । ਇਸ ਦੇ ਨਾਲ ਹੀ ਆਪਣੇ ਮਾਪਿਆਂ ਦੀ ਇੱਜ਼ਤ ਦਾ ਵੀ ਉਹ ਖਿਆਲ ਰੱਖਦੀ ਹੈ ਜੋ ਆਪਣੇ ਬਾਬਲ ਦੀ ਪੱਗ ਅਤੇ ਉਸਦੇ ਸਿਰ ਨੂੰ ਕਦੇ ਵੀ ਝੁਕਣ ਨਹੀਂ ਦਿੰਦੀ ।

ਹੋਰ ਵੇਖੋ : ਜੈਜ਼ੀ ਬੀ ਨੂੰ ਮਿਲਿਆ ਸਨਮਾਨ ,ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡਿਓ

https://www.youtube.com/watch?v=JPZ7EHhtEjE

ਇਹ ਜੱਟੀ ਅਣਖੀਲੀ ,ਨਖਰੇ ਵਾਲੀ ਅਤੇ ਅੜ੍ਹਬ ਜ਼ਰੂਰ ਹੈ ।ਜੋ ਮਾਡਰਨ ਹੋਣ ਦੇ ਬਾਵਜੂਦ ਆਪਣੇ ਰੀਤੀ ਰਿਵਾਜ਼ਾ ਅਤੇ ਕਦਰਾਂ ਕੀ,ਤਾਂ ਨੂੰ ਕਦੇ ਵੀ ਨਹੀਂ ਭੁੱਲਦੀ । ਜਦੋਂ ਉਸ ਨੂੰ ਵਿਆਹ ਲਈ ਮੁੰਡਾ ਪ੍ਰਪੋਜ ਕਰਦਾ ਹੈ ਤਾਂ ਉਹ ਆਪਹੁਦਰੇਪਣ ਨਾਲ ਨਹੀਂ ,ਬਲਕਿ ਆਪਣੇ ਦਿਮਾਗ ਤੋਂ ਕੰਮ ਲੈਂਦੀ ਹੋਈ ਮੁੰਡੇ ਨੂੰ ਇਹ ਨਸੀਹਤ ਦਿੰਦੀ ਹੈ ਕਿ ਵਿਆਹ ਬਾਰੇ ਗੱਲ ਕਰਨ ਲਈ ਉਹ ਆਪਣੇ ਮਾਪਿਆਂ ਨੂੰ ਉਸਦੇ ਘਰ ਭੇਜੇ ।ਇਸ ਦੇ ਨਾਲ ਹੀ ਨਖਰੇ ਵਾਲੀ ਜੱਟੀ ਦੇ ਨਖਰੇ ਦੀ ਗੱਲ ਵੀ ਕੀਤੀ ਹੈ ਜੋ ਮਹਿੰਗੇ ਮੁੱਲ ਦਾ ਹੈ । ਇਸ ਗੀਤ ਦੇ ਬੋਲ ਲਿਖੇ ਨੇ ਵਿੱਕੀ ਧਾਲੀਵਾਲ ਨੇ ,ਜਦਕਿ ਮਿਊਜ਼ਿਕ ਦਿੱਤਾ ਹੈ ਕੇ.ਵੀ. ਸਿੰਘ ਨੇ ।

 

ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ ਮਿੰਦਰ ਸੋਹਣਾ ਨੇ । ਇਸ ਦੇ ਵੀਡਿਓ ਨੂੰ ਡਾਇਰੈਕਟ ਕੀਤਾ ਹੈ ਸੋਨੀ ਥੁਲ੍ਹੇਵਾਲ ਅਤੇ ਨਵੀਨ ਜੇਠੀ ਨੇ । ਦੀਪ ਅਮਨ ਨੇ ਇਸ ਗੀਤ ਦੇ ਜ਼ਰੀਏ ਅੱਜ ਦੀਆਂ ਨੌਜਵਾਨ ਕੁੜ੍ਹੀਆਂ ਨੂੰ ਵੀ ਇਹ ਨਸੀਹਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਵੇਂ ਉਹ ਕਿੰਨੀਆਂ ਵੀ ਮਾਡਰਨ ਜਾਂ ਪੜ੍ਹੀਆਂ ਲਿਖੀਆਂ ਹੋ ਜਾਣ ਪਰ ਆਪਣੇ ਰੀਤੀ ਰਿਵਾਜ਼ਾ ਅਤੇ ਆਪਣੀ ਸ਼ਰਮ ਅਤੇ ਇੱਜ਼ਤ ਨੂੰ ਸਾਂਭ ਕੇ ਰੱਖਣ ।ਗੀਤ ਦੇ ਅਖੀਰ 'ਚ ਉਸ ਨੇ ਇਹੀ ਸਮਝਾਉਣ ਦੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਹੈ ।

Related Post