ਦੀਪ ਢਿੱਲੋਂ ਦੀ ਧੀ ਦਾ ਅੱਜ ਹੈ ਜਨਮ ਦਿਨ, ਧੀ ਦਾ ਇਸ ਤਰ੍ਹਾਂ ਮਨਾਇਆ ਜਨਮ ਦਿਨ

By  Shaminder November 23rd 2019 04:07 PM

ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦੀ ਧੀ ਗੁਣਤਾਸ ਕੌਰ ਦਾ ਅੱਜ ਜਨਮਦਿਨ ਹੈ । ਆਪਣੀ ਧੀ ਦੇ ਜਨਮ ਦਿਨ 'ਤੇ ਦੀਪ ਢਿੱਲੋਂ ਨੇ ਇੱਕ ਬਹੁਤ ਹੀ ਪਿਆਰੀ ਜਿਹੀ ਪੋਸਟ ਸਾਂਝੀ ਕੀਤੀ ਹੈ ।ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸਾਨੂੰ ਦਿਓ ਵਧਾਈਆਂ ਜੀ ਅੱਜ ਸਾਡੇ ਗੁਣੀਆਂ ਜੀ ਘਰ ਆਏ ।ਅੱਜ ਗੁਣਤਾਸ ਕੌਰ ਢਿੱਲੋਂ ਦਾ ਜਨਮ ਦਿਨ ਹੈ ।

ਹੋਰ ਵੇਖੋ:ਬਜ਼ੁਰਗਾਂ ਦੇ ਸਤਿਕਾਰ ਦੀ ਗੱਲ ਕਰਦਾ ਗਾਇਕ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਗੀਤ ਹੋਇਆ ਰਿਲੀਜ਼

https://www.facebook.com/deepdhillon/photos/pcb.2833059013412806/2833008630084511/?type=3&theater

ਧੀ ਘਰ ਲਈ ਓਨੀ ਹੀ ਜ਼ਰੂਰੀ ਹੈ,ਜਿੰਨੀ ਮਕਾਨ ਲਈ ਨੀਂਹ। ਕਿਉਂਕਿ ਮਕਾਨ ਨਹੀਂ ਬਣਦਾ ਨੀਂਹ ਤੋਂ ਬਿਨਾਂ 'ਤੇ ਘਰ ਨੀ ਸੱਜਦਾ ਧੀ ਤੋਂ ਬਿਨਾਂ ਧੀਆਂ ਰੱਬ ਸਭ ਨੂੰ ਦੇਵੇ ਪ੍ਰਮਾਤਮਾ ਤੁਹਾਡਾ ਧੰਨਵਾਦ । ਦੱਸ ਦਈਏ ਕਿ ਜੈਸਮੀਨ ਜੱਸੀ ਅਤੇ ਦੀਪ ਢਿੱਲੋਂ ਦੀ ਜੋੜੀ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਨੇ ਅਤੇ ਇਨ੍ਹਾਂ ਦੋਵਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

https://www.facebook.com/deepdhillon/photos/pcb.2833059013412806/2833008700084504/?type=3&theater

ਪਿੰਡ ਕੋਟੜਾ ਦੇ ਜੰਮ-ਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗਾਣੇ ਗਾਉਣ ਦਾ ਸ਼ੌਂਕ ਸੀ । ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ । ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ ।

https://www.facebook.com/deepdhillon/photos/pcb.2833059013412806/2833008613417846/?type=3&theater

ਇੱਕ ਇੰਟਰਵਿਊ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਹੈ ਕਿ ਸਟੇਜ ਤੇ ਕੰਮ ਕਰਦੇ ਕਰਦੇ, ਉਹਨਾਂ ਨੂੰ ਗਾਣੇ ਗਾਉਂਣ ਦਾ ਸ਼ੌਂਕ ਵੱਧ ਗਿਆ ਸੀ । ਮੱਧ ਵਰਗੀ ਪਰਿਵਾਰ ਵਿੱਚੋਂ ਹੋਣ ਕਰਕੇ ਦੀਪ ਢਿੱਲੋਂ ਜੇ.ਈ.ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ ।

https://www.facebook.com/deepdhillon/photos/pcb.2833059013412806/2833009093417798/?type=3&theater

ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਣ ਲਈ ਬੱਸ ਵਿੱਚ ਸਵਾਰ ਹੋਣ ਗਏ ਸਨ । ਪਰ ਰਸਤੇ ਵਿੱਚ ਹੀ ਉਹਨਾਂ ਦੇ ਕਿਸੇ ਦੋਸਤ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ ਵਿੱਚ ਦਾਖਣਾ ਲੈਣ ।

Related Post