ਅੱਜ ਦੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਗਾਇਕ ਧਰਮਪ੍ਰੀਤ, ਇਸ ਤਰ੍ਹਾਂ ਰਾਤੋ ਰਾਤ ਬਣ ਗਿਆ ਸੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ

By  Rupinder Kaler June 8th 2021 04:50 PM

ਹਰ ਪਾਸੇ ਤੋਂ ਟੁੱਟ ਚੁੱਕੇ ਆਸ਼ਕਾਂ ਦੀ ਗੱਲ ਕਰਨ ਵਾਲੇ ਧਰਮਪ੍ਰੀਤ ਦੀ ਅੱਜ ਬਰਸੀ ਹੈ । ਅੱਜ ਦੇ ਦਿਨ ਹੀ ਇਸ ਗਾਇਕ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ । ਕਈ ਹਿੱਟ ਗੀਤ ਦੇਣ ਵਾਲੇ ਧਰਮਪ੍ਰੀਤ ਦਾ ਜਨਮ 9 ਜੁਲਾਈ 1973 ਨੂੰ ਮੋਗਾ ਦੇ ਪਿੰਡ ਬਿਲਾਸਪੁਰ ਵਿੱਚ ਹੋਇਆ ਸੀ । ਉਹਨਾਂ ਦਾ ਅਸਲੀ ਨਾਂ ਭੁਪਿੰਦਰ ਧਰਮਾ ਸੀ । ਧਰਮਪ੍ਰੀਤ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਤਾ, ਉਹਨਾਂ ਦੀ ਪਤਨੀ ਮਨਦੀਪ ਕੌਰ ਤੇ ਬੇਟਾ ਗੁਰਸੰਗਤ ਪ੍ਰੀਤ ਹੈ । ਧਰਮਪ੍ਰੀਤ ਦਾ ਪਰਿਵਾਰ ਅੱਜ ਕੱਲ੍ਹ ਬਠਿੰਡਾ ਵਿੱਚ ਰਹਿ ਰਿਹਾ ਹੈ ।

ਹੋਰ ਪੜ੍ਹੋ :

ਆਪਣੇ ਆਪ ਨੂੰ ਫਿੱਟ ਰੱਖਣ ਲਈ ਧਰਮਿੰਦਰ ਕਰਦੇ ਹਨ ਇਹ ਕੰਮ, ਵੀਡੀਓ ਵਾਇਰਲ

ਧਰਮਪ੍ਰੀਤ ਨੇ ਆਪਣੀ ਸਕੂਲ ਦੀ ਪੜਾਈ ਅਤੇ ਗ੍ਰੈਜੁਏਸ਼ਨ ਮੋਗਾ ਤੋਂ ਹੀ ਕੀਤੀ ਸੀ । ਪਰ ਉਹਨਾਂ ਨੂੰ ਬਚਪਨ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ । ਧਰਮਪ੍ਰੀਤ ਦੀ ਪਹਿਲੀ ਕੈਸੇਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ 1993 ਵਿੱਚ ਖਤਰਾ ਹੈ ਕੈਸੇਟ ਕੱਢੀ ਸੀ ਇਹ ਕੈਸੇਟ ਭਾਵੇਂ ਜ਼ਿਆਦਾ ਕਾਮਯਾਬ ਨਹੀਂ ਸੀ ਹੋਈ ਪਰ ਇਸ ਨਾਲ ਉਹਨਾਂ ਦੀ ਪਹਿਚਾਣ ਬਣ ਗਈ ਸੀ । ਪਰ ਇਸ ਸਭ ਦੇ ਚਲਦੇ ਹਰਦੇਵ ਮਾਹੀਨੰਗਲ ਨੇ ਧਰਮਪ੍ਰੀਤ ਦੀ ਮੁਲਾਕਾਤ ਗੀਤਕਾਰ ਭਿੰਦਰ ਡੱਬਵਾਲੀ ਨਾਲ ਕਰਵਾਈ ਸੀ ।

ਧਰਮਪ੍ਰੀਤ ਦੀ ਇਹ ਮੁਲਕਾਤ ਦੋਸਤੀ ਵਿੱਚ ਬਦਲ ਗਈ ਤੇ ਉਹ ਭਿੰਦਰ ਡੱਬਵਾਲੀ ਕੋਲ ਲੁਧਿਆਣਾ ਚਲੇ ਗਏ । ਇਸ ਤੋਂ ਬਾਅਦ 1997 ਵਿੱਚ ਧਰਮਪ੍ਰੀਤ ਦੀ ਕੈਸੇਟ ਦਿਲ ਨਾਲ ਖੇਡਦੀ ਰਹੀ ਆਈ ਇਹ ਕੈਸੇਟ ਸੁਪਰ-ਡੁਪਰ ਹਿੱਟ ਰਹੀ । ਧਰਮਪ੍ਰੀਤ ਦੀ ਇਸ ਕੈਸੇਟ ਦੀਆਂ 25 ਲੱਖ ਦੇ ਲਗਭਗ ਕਾਪੀਆਂ ਰਾਤੋ ਰਾਤ ਵਿੱਕ ਗਈਆਂ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਭਿੰਦਰ ਡੱਬਵਾਲੀ ਨੇ ਉਹਨਾ ਦਾ ਨਾਂ ਧਰਪ੍ਰੀਤ ਰੱਖ ਦਿੱਤਾ । ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਧਰਮਪ੍ਰੀਤ ਦਾ ਮਿਊਜ਼ਿਕ ਦੀ ਦੁਨੀਆ ਵਿੱਚ ਸਿੱਕਾ ਚੱਲਣ ਲੱਗ ਗਿਆ ।

ਧਰਮਪ੍ਰੀਤ ਨੇ ਇੱਕ ਤੋਂ ਬਾਅਦ ਇੱਕ ਕੈਸੇਟਾਂ ਕੱਢੀਆਂ ਜਿਹਨਾਂ ਵਿੱਚ ਅੱਜ ਸਾਡਾ ਦਿਲ ਤੋੜਤਾ, ਟੁੱਟੇ ਦਿਲ ਨਹੀਂ ਜੁੜਦੇ, ਡਰ ਲੱਗਦਾ ਵਿਛੜਨ ਤੋਂ, ਏਨਾ ਕਦੇ ਵੀ ਨਹੀਂ ਰੋਏ, ਦਿਲ ਕਿਸੇ ਹੋਰ ਦਾ, ਸਾਉਣ ਦੀਆਂ ਝੜੀਆਂ, ਕਲਾਸ ਫੈਲੋ, ਸਨ । ਇਸ ਤੋਂ ਇਲਾਵਾਂ ਉਹਨਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆਂ ਜਿਨ੍ਹਾਂ ਵਿੱਚ ਪੜ੍ਹ ਸਤਿਗੁਰੂ ਦੀ ਬਾਣੀ, ਜੇ ਰੱਬ ਮਿਲ ਜਾਵੇ ਮੁੱਖ ਸਨ ।

ਧਰਮਪ੍ਰੀਤ ਦੀਆਂ ਲਗਭਗ 12 ਸੋਲੋ ਕੈਸੇਟਾਂ ਤੇ 6 ਡਿਊਟ ਕੈਸੇਟਾਂ ਬਜ਼ਾਰ ਵਿੱਚ ਆਈਆਂ ਸਨ । ਪਰ ਇਸ ਮਹਾਨ ਗਾਇਕ ਨੇ ਸ਼ਿਵ ਵਾਂਗ ਹੀ ਛੋਟੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਕਿਉਂਕਿ ਉਹਨਾਂ ਨੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ ਸੀ । ਖੁਦਕੁਸ਼ੀ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਲੋਕ ਕਹਿੰਦੇ ਹਨ ਕਿ ਇਸ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਸੀ । ਧਰਮਪ੍ਰੀਤ 8 ਜੂਨ 2015 ਨੂੰ ਇਸ ਦੁਨੀਆ ਨੂੰ ਭਾਵੇਂ ਅਲਵਿਦਾ ਕਹਿ ਗਏ ਸਨ, ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ।

Related Post