ਪੰਜਾਬੀ ਗਾਇਕ ਜੀ ਖ਼ਾਨ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਹਾਲ ਹੀ ਵਿੱਚ ਜੀ ਖ਼ਾਨ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਖੁਸ਼ੀ ਸਾਂਝੀ ਕੀਤੀ ਹੈ । ਜੀ ਖ਼ਾਨ ਨੇ ਹਾਲ ਹੀ ਵਿੱਚ ਨਵੀਂ ਗੱਡੀ ਖਰੀਦੀ ਹੈ ਜਿਸ ਦੀ ਤਸਵੀਰ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ ਹੈ ‘ਮੇਰੀ ਨਵੀਂ ਗੱਡੀ …ਬਹੁਤ ਧੰਨਵਾਦ ਗੈਰੀ ਸੰਧੂ …ਮਾਤਾ ਪਿਤਾ ਤੇ ਤੁਹਾਡੇ ਸਭ ਚਾਹੁਣ ਵਾਲਿਆਂ ਦਾ …ਬਾਬਾ ਜੀ ਦਾ ਸ਼ੁਕਰ’ ।
image from G khan's instagram
ਹੋਰ ਪੜ੍ਹੋ :
ਕੁਲਵਿੰਦਰ ਬਿੱਲਾ ਨੇ ਆਪਣੀ ਧੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
image from G khan's instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਜੀ ਖ਼ਾਨ ਨੇ ਫੋਰਡ ਇੰਡੇਵਰ ਕਾਰ ਖਰੀਦੀ ਹੈ । ਜਿਸ ਦੀ ਸ਼ੁਰੂਆਤੀ ਕੀਮਤ 33 ਲੱਖ ਹੈ ਤੇ ਟਾਪ ਮਾਡਲ ਦੀ ਕੀਮਤ 40 ਲੱਖ ਦੇ ਲੱਗਪਗ ਹੈ । ਜੀ ਖ਼ਾਨ ਦੇ ਪ੍ਰਸ਼ੰਸਕ ਉਸ ਨੂੰ ਕਮੈਂਟ ਕਰਕੇ ਨਵੀਂ ਗੱਡੀ ਦੀਆਂ ਵਧਾਈਆਂ ਦੇ ਰਹੇ ਹਨ ।
image from G khan's instagram
ਲੋਕਾਂ ਵੱਲੋਂ ਲਗਾਤਾਰ ਜੀ ਖ਼ਾਨ ਦੀ ਦੀ ਪੋਸਟਰ ਤੇ ਪ੍ਰਤੀਕਰਮ ਦਿੱਤਾ ਜਾ ਰਹੇ ਹਨ । ਜੀ ਖ਼ਾਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਗਾਣਾ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।