ਗਾਇਕ ਜੀ ਖ਼ਾਨ ਨੇ ਆਪਣੀ ਮਾਂ ਦੇ ਜਨਮਦਿਨ 'ਤੇ ਸਾਂਝੀ ਕੀਤੀ ਭਾਵੁਕ ਪੋਸਟ,ਕਿਹਾ 'ਹਰ ਜਨਮ 'ਚ ਤੇਰਾ ਹੀ ਪੁੱਤ ਬਣਾਂ'

By  Aaseen Khan November 16th 2019 03:09 PM

ਗਾਇਕ ਜੀ ਖ਼ਾਨ ਜਿਸ ਨੇ ਆਪਣੀ ਗਾਇਕੀ ਦਾ ਲੋਹਾ ਦੁਨੀਆ ਭਰ 'ਚ ਮਨਵਾਇਆ ਹੈ। ਜੀ ਖ਼ਾਨ ਅੱਜ ਆਪਣੀ ਬੇਬੇ ਦਾ ਜਨਮਦਿਨ ਮਨਾ ਰਹੇ ਹਨ ਜਿਸ ਦੇ ਸੰਬੰਧ 'ਚ ਉਹਨਾਂ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜੀ ਖ਼ਾਨ ਨੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਜਨਮਦਿਨ ਮੁਬਾਰਕ ਬੇਬੇ,ਬਹੁਤ ਲੰਬੀ ਉਮਰ ਹੋਵੇ ਤੇ ਅੱਲ੍ਹਾ ਕਰੇ ਹਰ ਜਨਮ 'ਚ ਮੈਨੂੰ ਤੇਰਾ ਹੀ ਪੁੱਤ ਬਣਾ ਕੇ ਭੇਜੇ। ਤੁਸੀਂ ਕਰੋ ਵਿਸ਼ ਮੇਰੀ ਮਾਂ ਨੂੰ'।

 

View this post on Instagram

 

Happy Birthday Bebe ❤️ Bahut lambi umar howe te Allah kare hr Janam ch mainu tera e putt bna k bheje. Love you ? tuc v krdeo wish meri maa nu ????????

A post shared by G Khan (@officialgkhan) on Nov 16, 2019 at 12:17am PST

ਜੀ ਖ਼ਾਨ ਦੀ ਇਸ ਪੋਸਟ 'ਤੇ ਉਹਨਾਂ ਦੇ ਫੈਨਸ ਵੀ ਬੇਬੇ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ ਅਤੇ ਲੰਬੀ ਉਮਰ ਦੀਆਂ ਦੁਆਵਾਂ ਕਰ ਰਹੇ ਹਨ। ਪਿਛਲੇ ਦਿਨੀਂ ਰਿਲੀਜ਼ ਹੋਏ ਡਾਲਰ ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਜੀ ਖ਼ਾਨ ਦਾ ਗਾਣਾ ਟਰੈਂਡਿੰਗ 'ਚ ਬਣਿਆ ਹੋਇਆ ਹੈ। ਉਹਨਾਂ ਦਾ ਇਹ ਉਹ ਹੀ ਗੀਤ ਸੀ ਜਿਸ ਨੇ ਜੀ ਖ਼ਾਨ ਨੂੰ ਸਟੇਜ 'ਤੇ ਪਹਿਚਾਣ ਦਿਵਾਈ ਸੀ।

ਹੋਰ ਵੇਖੋ : ‘ਚੱਲ ਮੇਰਾ ਪੁੱਤ 2’ ਦੀ ਸ਼ੂਟਿੰਗ ਹੋਈ ਸ਼ੁਰੂ, ਪਾਕਿਸਤਾਨੀ ਕਲਾਕਾਰ ਵੀ ਆਏ ਨਜ਼ਰ, ਸ਼ੂਟਿੰਗ ਤੋਂ ਪਹਿਲਾਂ ਹੋਈ ਅਰਦਾਸ

 

View this post on Instagram

 

Luo jii dollar da poster aa geya jld he gana share krde an ohna tym poster share krdo tuc bht pyr krde o lvvv vvvv alll???? Singer G khan Music Gold boy Lyrics Fethe Shergill Special Thanks Garry Sandhu Billa shambi Jassa Sandhu??????

A post shared by G Khan (@officialgkhan) on Oct 25, 2019 at 9:29pm PDT

ਗੈਰੀ ਸੰਧੂ ਦੀ ਆਵਾਜ਼ ਵੀ ਇਸ ਗਾਣੇ ਦੇ ਬੈਕਗਰਾਉਂਡ 'ਚ ਸੁਣਨ ਮਿਲ ਰਹੀ ਹੈ। ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਜੀ ਖ਼ਾਨ ਗੈਰੀ ਸੰਧੂ ਦੇ ਸਾਥ ਦੇ ਚਲਦਿਆਂ ਵੀ ਆਪਣਾ ਚੰਗਾ ਨਾਮ ਬਣਾ ਚੁੱਕੇ ਹਨ। ਉਹ ਕਈ ਗੀਤ ਗੈਰੀ ਸੰਧੂ ਦੇ ਲਿਖੇ ਅਤੇ ਨਾਲ ਵੀ ਗਾ ਚੁੱਕਿਆ ਹੈ। ਜੀ ਖ਼ਾਨ ਦੀ ਬੇਬੇ ਦੇ ਜਨਮਦਿਨ 'ਤੇ ਹਰ ਕੋਈ ਉਹਨਾਂ ਨੂੰ ਵਧਾਈ ਦੇ ਰਿਹਾ ਹੈ।

Related Post