ਗਗਨ ਕੋਕਰੀ ਆਪਣੇ ਪਿੰਡ ‘ਚ ਬਣਾ ਰਹੇ ਸੁਫ਼ਨਿਆਂ ਦਾ ਮਹਿਲ, ਗਾਇਕ ਨੇ ਦੱਸਿਆ ਕਦੇ ਆਈਆਂ ਸੀ ਮਕਾਨ ‘ਚ ਵੀ ਤਰੇੜਾਂ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder May 19th 2020 01:14 PM -- Updated: May 19th 2020 01:53 PM

ਗਗਨ ਕੋਕਰੀ ਆਪਣੇ ਪਿੰਡ ਕੋਕਰੀ ਕਲਾਂ ‘ਚ ਆਪਣੇ ਸੁਫ਼ਨਿਆਂ ਦਾ ਮਹਿਲ ਤਿਆਰ ਕਰ ਰਹੇ ਹਨ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਅੱਜ ਕਿੱਲਿਆਂ ਦੇ ਵਿੱਚ ਕੋਠੀ ਜੱਟ ਦੀ, ਕਦੇ ਆਈਆਂ ਸੀ ਤਰੇੜਾਂ ਵੀ ਮਕਾਨ ‘ਤੇ।ਮੇਕਿੰਗ ਸੁਫ਼ਨਿਆਂ ਦਾ ਸੰਧੂ ਵਿਲਾ ਪਿੰਡ ਕੋਕਰੀ ਬੇਬੇ ਬਾਪੂ ਤੇ ਉਨ੍ਹਾਂ ਦੀ ਮਿਹਨਤ ।

https://www.instagram.com/p/CAWp5I0Fz5m/

ਆਪਣੀ ਜ਼ਿੰਦਗੀ ‘ਚ ਬੰਦਾ ਪਿੰਡ ‘ਚ ਇੱਕ ਵਾਰੀ ਹੀ ਘਰ ਬਣਾਉਂਦਾ ਵੈਸੇ ਦੁਨੀਆ ‘ਚ ਜਿੰਨੇ ਮਰਜ਼ੀ ਘਰ ਲੈ ਲਓ ਹੋਰ ਦੇਸ਼ਾਂ ‘ਚ ਪਰ ਪਿੰਡ ਆਲੇ ਦਾ ਚਾਅ ਸਭ ਤੋਂ ਜ਼ਿਆਦਾ ਹੁੰਦਾ ਤੇ ਮੈਨੂੰ ਵੀ ਬਹੁਤ ਆ, ਮੈਂ ਇੰਤਜ਼ਾਰ ਨਹੀਂ ਕਰ ਸਕਦਾ ਇਸ ਦੀ ਫਾਈਨਲ ਲੁੱਕ ਲਈ । ਆਪਣੇ ਆਪ ‘ਤੇ ਵਿਸ਼ਵਾਸ਼ ਰੱਖੋ ਅਤੇ ਕਰੜੀ ਮਿਹਨਤ ਕਰੋ। ਰੱਬ ਤੁਹਾਨੂੰ ਪੈਂਨਸਿਲ ਦਿੰਦਾ ਹੈ ਕਿਸਮਤ ਲਿਖਣ ਲਈ ਤੇ ਲਿਖਣੀ ਤੁਸੀਂ ਆਪ ਹੀ ਹੈ ।ਕਈ ਵਾਰ ਮਿਟਾ ਕੇ ਵੀ ਲਿਖਣੀ ਪੈ ਸਕਦੀ ਆ”।

https://www.instagram.com/p/B__tDGuF53v/

ਗਾਇਕੀ ਤੇ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਉਸ ਨੂੰ ਬਹੁਤ ਸਖਤ ਮਿਹਨਤ ਕਰਨੀ ਪਈ ਹੈ । ਗਾਇਕੀ ਦੇ ਖੇਤਰ ਵਿੱਚ ਆੳਣ ਤੋਂ ਪਹਿਲਾਂ ਗਗਨ ਸੰਧੂ ਉਰਫ਼

https://www.instagram.com/p/B-81s6cFLvd/

ਗਾਇਕ ਗਗਨ ਕੋਕਰੀ ਮੈਲਬੋਰਨ ਵਿੱਚ ਟੈਕਸੀ ਚਲਾਉਂਦਾ ਹੁੰਦਾ ਸੀ । ਪਰ ਆਪਣੀ ਮਿਹਨਤ ਕਰਕੇ ਹੁਣ ਇੱਕ ਸਫਲ ਗਾਇਕ, ਅਦਾਕਾਰ ਤੇ ਬਿਜ਼ਨਸਮੈਨ ਹੈ।ਗਗਨ ਕੋਕਰੀ ਨੂੰ ਸਕੂਲ ਤੇ ਕਾਲਜ ਸਮੇਂ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ । ਪਰ ਇਸ ਦੇ ਨਾਲ ਹੀ ਉਸ ਦੇ ਸਿਰ ਤੇ ਵਿਦੇਸ਼ ਜਾ ਕੇ ਆਪਣਾ ਭਵਿੱਖ ਬਨਾਉਣ ਦਾ ਭੂਤ ਵੀ ਸਵਾਰ ਸੀ ।ਆਸਟਰੇਲੀਆ ਪਹੁੰਚਿਆ ਤਾਂ ਇੱਥੇ ਉਸ ਨੇ ਪੜ੍ਹਾਈ ਦੇ ਨਾਲ ਨਾਲ ਟੈਕਸੀ ਚਲਾਈ । ਗਾਇਕੀ ਦੇ ਖੇਤਰ ਵਿੱਚ ਕਰੀਅਰ ਬਨਾਉਣ ਤੋਂ ਪਹਿਲਾਂ ਗਗਨ ਕੋਕਰੀ ਨੇ ਹਰ ਉਹ ਦਾਅ ਪੇਚ ਸਿੱਖੇ ਜਿਹੜੇ ਕਿਸੇ ਗਾਇਕ ਨੂੰ ਸਫ਼ਲ ਗਾਇਕ ਬਣਾਉਂਦੇ ਹਨ । ਗਗਨ ਕੋਕਰੀ ਨੇ ਸੰਗੀਤ ਪ੍ਰਮੋਟਰ ਦੇ ਤੌਰ 'ਤੇ ਆਸਟਰੇਲੀਆ ਵਿਚ ਕੰਮ ਕੀਤਾ ਹੈ।

Related Post