ਗੈਰੀ ਸੰਧੂ ਨੇ ਆਪਣੀ ਮਾਂ ਨੂੰ ਲੈ ਕੇ ਪਾਈ ਭਾਵੁਕ ਪੋਸਟ,ਕੁਝ ਇਸ ਤਰ੍ਹਾਂ ਕਿਹਾ ਅਲਵਿਦਾ

By  Shaminder September 24th 2019 10:24 AM

ਗੈਰੀ ਸੰਧੂ ਨੇ ਆਪਣੀ ਮਾਂ ਦੇ ਸਸਕਾਰ ਤੋਂ ਬਾਅਦ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ । ਆਪਣੀ ਮਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਇਸ ਲਈ ਸ਼ਬਦ ਕਾਫੀ ਨਹੀਂ ਹੋਣਗੇ।ਮੈਂ ਹਮੇਸ਼ਾ ਲਈ ਗੁਆਚ ਜਾਵਾਂਗਾ ਤੁਸੀਂ ਮੈਨੂੰ ਬਣਾਇਆ,ਮੇਰੇ ਲਈ ਜੋ ਕੁਰਬਾਨੀਆਂ ਦਿੱਤੀਆਂ ਉਨ੍ਹਾਂ ਅੱਗੇ ਮੈਂ ਸੀਸ ਝੁਕਾਉਂਦਾ ਹਾਂ ਹੁਣ ਤੁਸੀਂ ਸਵਰਗ 'ਚ ਆਰਾਮ ਨਾਲ ਰਹੋ ਕਿਸੇ ਹੋਰ ਸੰਸਾਰ ਨੂੰ ਅਸੀਸਾਂ ਦੇਣ ਲਈ ।

ਹੋਰ ਵੇਖੋ:ਗਾਇਕ ਗੈਰੀ ਸੰਧੂ ਨੂੰ ਲੱਗਿਆ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ2019

https://www.instagram.com/p/B2qyDNZgyU2/

ਰੱਬ ਜੇ ਮੈਨੂੰ ਦੁਬਾਰਾ ਜਨਮ ਦੇਵੇ ਤਾਂ ਮੈਂ ਤੁਹਾਡਾ ਦੁਬਾਰਾ ਪੁੱਤਰ ਬਣਾਂ , ਅਲਵਿਦਾ ਹੁਣ ਲਈ ।ਦੱਸ ਦਈਏ ਕਿ ਬੀਤੇ ਦਿਨੀਂ ਗੈਰੀ ਸੰਧੂ ਦੀ ਮਾਤਾ ਅਵਤਾਰ ਕੌਰ ਜੀ ਦਾ ਦਿਹਾਂਤ ਹੋ ਗਿਆ ਸੀ ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦੇ ਅੰਤਮ ਸਸਕਾਰ ਮੌਕੇ ਵੱਡੀ ਗਿਣਤੀ ਪੰਜਾਬੀ ਮਨੋਰੰਜਨ ਜਗਤ ਦੀਆਂ ਹਸਤੀਆਂ ਪਹੁੰਚੀਆਂ ਸਨ ।

https://www.instagram.com/p/B2cErehg4qv/

ਗੈਰੀ ਸੰਧੂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਚੁੱਕਿਆ ਹੈ ਅਤੇ ਮਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਗੈਰੀ ਸੰਧੂ ਨੂੰ ਡੂੰਘਾ ਸਦਮਾ ਲੱਗਿਆ ਹੈ । ਉਹ ਅਕਸਰ ਆਪਣੀ ਮਾਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਸਨ ।

Related Post