ਗੁਰਦਾਸ ਮਾਨ ਨੇ ਸੁਲਤਾਨਪੁਰ ਲੋਧੀ 'ਚ ਟੇਕਿਆ ਮੱਥਾ,ਗੁਰਦੁਆਰਾ ਸਾਹਿਬ 'ਚ ਕਈ ਘੰਟੇ ਕੀਤੀ ਸੇਵਾ

By  Shaminder September 28th 2019 11:05 AM -- Updated: September 28th 2019 11:06 AM

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਕੈਨੇਡਾ ਦੇ ਆਪਣੇ ਸ਼ੋਅ ਤੋਂ ਬਾਅਦ ਵਤਨ ਪਰਤ ਆਏ ਹਨ । ਉਨ੍ਹਾਂ ਨੇ ਆਉਂਦਿਆਂ ਸਾਰ ਹੀ ਸੁਲਤਾਨਪੁਰ ਲੋਧੀ ਸਥਿਤ ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕੀਤੇ ।ਇਸ ਮੌਕੇ ਗੁਰਦਾਸ ਮਾਨ ਨਾਂ ਸਿਰਫ਼ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਬਲਕਿ ਕਥਾ ਅਤੇ ਕੀਰਤਨ ਦਾ ਅਨੰਦ ਵੀ ਮਾਣਿਆ ।

ਹੋਰ ਵੇਖੋ:ਉਮਰ ਦੇ ਇਸ ਪੜ੍ਹਾਅ ‘ਤੇ ਇਸ ਬਜ਼ੁਰਗ ਨੇ ਗੁਰਦਾਸ ਮਾਨ ਦੇ ਗਾਣੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਤੇ ਕਰਵਾਈ ਅੱਤ, ਦੇਖੋ ਵਾਇਰਲ ਵੀਡੀਓ

gurdas maan gurdas maan

ਖ਼ਬਰਾਂ ਮੁਤਾਬਕ ਉਨ੍ਹਾਂ ਨੇ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ ਪੰਦਰਾਂ ਲੱਖ ਦਾ ਚੈੱਕ ਵੀ ਗੁਰਦੁਆਰਾ ਸਾਹਿਬ 'ਚ ਭੇਂਟ ਕੀਤਾ ।ਦੱਸ ਦਈਏ ਕਿ ਗੁਰਦਾਸ ਮਾਨ ਆਪਣੇ ਪਰਿਵਾਰ ਸਣੇ ਇੱਥੇ ਪਹੁੰਚੇ ਸਨ ।

gurdas maan gurdas maan

ਜਾਣਕਾਰੀ ਮੁਤਾਬਕ ਗੁਰਦਾਸ ਮਾਨ ਕੈਨੇਡਾ ਤੋਂ ਪਰਤਦਿਆਂ ਹ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧਾ ਗੁਰਦੁਆਰਾ ਬੇਰ ਸਾਹਿਬ ਪਹੁੰਚੇ। ਗੁਰਦਾਸ ਮਾਨ ਦੇ ਸਿਰ 'ਤੇ ਗਠੜੀ ਰੱਖੀ ਹੋਈ ਸੀ।

gurdas maan gurdas maan

ਇਸ ਵਿੱਚ ਗੁਰਦੁਆਰਾ ਬੇਰ ਸਾਹਿਬ ਲਈ ਲਿਆਂਦਾ ਚੰਦੋਆ ਸਾਹਿਬ ਸੀ।ਗੁਰਦੁਆਰੇ ਵਿੱਚ ਦੋ ਘੰਟੇ ਬਿਤਾਉਣ ਮਗਰੋਂ ਉਹ ਦੇਰ ਰਾਤ 11 ਵਜੇ ਦੇ ਕਰੀਬ ਆਪਣੇ ਪਰਿਵਾਰ ਸਮੇਤ ਨਕੋਦਰ ਵਿੱਚ ਬਾਬਾ ਮੁਰਾਦ ਸ਼ਾਹ ਦੇ ਡੇਰੇ ਨੂੰ ਰਵਾਨਾ ਹੋ ਗਏ।

Related Post