ਗਾਇਕਾ ਗੁਰਲੇਜ ਅਖਤਰ ਨੇ ਆਪਣੇ ਭਰਾ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

By  Shaminder March 11th 2022 10:40 AM

ਗੁਰਲੇਜ ਅਖਤਰ (Gurlej Akhtar) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਰਾ (Brother) ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ (Kulwinder Kally) ਵੀ ਨਜ਼ਰ ਆ ਰਹੇ ਹਨ । ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਭਰਾ ਨੂੰ ਜਨਮ ਦਿਨ (Birthday) ਦੀ ਵਧਾਈ ਦਿੱਤੀ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਹੈਪੀ ਬਰਥਡੇ ਪਿਆਰੇ ਵੀਰ ਸ਼ਮਸ਼ਾਦ ਅਖਤਰ । ਇਹ ਦਿਨ ਤੇਰੇ ਲਈ ਤੇਰੀ ਜ਼ਿੰਦਗੀ ‘ਚ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ । ਤੇਰੀ ਜ਼ਿੰਦਗੀ ‘ਚ ਵਾਰ ਵਾਰ ਇਹ ਦਿਨ ਆਏ ।

ਹੋਰ ਪੜ੍ਹੋ : ਕੀ ਤੇਜਸਵੀ ਪ੍ਰਕਾਸ਼ ਨੇ ਕਰਵਾ ਲਿਆ ਹੈ ਕਰਣ ਕੁੰਦਰਾ ਦੇ ਨਾਲ ਸੀਕ੍ਰੇਟਲੀ ਵਿਆਹ, ਵੀਡੀਓ ਹੋ ਰਿਹਾ ਵਾਇਰਲ

ਹੈਪੀ ਬਰਥਡੇ ਵੀਰ ਪ੍ਰਮਾਤਮਾ ਕਰੇ ਤੇਰੇ ਚਿਹਰੇ ‘ਤੇ ਮੁਸਕਾਨ ਇਸੇ ਤਰ੍ਹਾਂ ਹਮੇਸ਼ਾ ਖਿੜੀ ਰਹੇ’। ਇਸ ਤਸਵੀਰ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਮੈਂਟਸ ਕਰਕੇ ਵਧਾਈ ਦੇ ਰਹੇ ਹਨ । ਗਾਇਕਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ਅਤੇ ਉਨ੍ਹਾਂ ਦੇ ਦੋਵੇਂ ਭਰਾ ਵੀ ਵਧੀਆ ਗਾਇਕ ਹਨ ।

Gurlej Akhtar,, image From instagram

ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਦੇ ਇੱਕ ਭਰਾ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਗੁਰਲੇਜ ਅਖਤਰ ਦੀ ਭੈਣ ਜੈਸਮੀਨ ਅਖਤਰ ਵੀ ਵਧੀਆ ਗਾਇਕਾ ਹੈ ਅਤੇ ਪੰਜਾਬੀ ਇੰਡਸਟਰੀ ਨੂੰ ਉਸ ਨੇ ਵੀ ਕਈ ਹਿੱਟ ਗੀਤ ਦਿੱਤੇ ਹਨ ।ਗਾਇਕਾ ਦਾ ਪੁੱਤਰ ਦਾਨਵੀਰ ਵੀ ਵਧੀਆ ਗਾਇਕ ਹੈ ਅਤੇ ਗਾਇਕੀ ਦੀ ਗੁੜ੍ਹਤੀ ਉਸ ਨੂੰ ਵੀ ਆਪਣੇ ਘਰੋਂ ਹੀ ਮਿਲੀ ਹੈ ਅਤੇ ਦਾਨਵੀਰ ਵੀ ਆਪਣੀ ਆਵਾਜ਼ ‘ਚ ਇੱਕ ਸ਼ਬਦ ਰਿਲੀਜ਼ ਕਰ ਚੁੱਕਿਆ ਹੈ ।

 

View this post on Instagram

 

A post shared by Gurlej Akhtar (@gurlejakhtarmusic)

 

Related Post