ਜਦੋਂ ਦਾਨਵੀਰ ਗੁਰਲੇਜ਼ ਅਖ਼ਤਰ ਨੂੰ ਦੇਣ ਲੱਗਾ ਟ੍ਰੇਨਿੰਗ, ਵੀਡੀਓ ਵਾਇਰਲ

By  Rupinder Kaler June 26th 2020 06:48 PM

ਗਾਇਕਾ ਗੁਰਲੇਜ਼ ਅਖ਼ਤਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ, ਉਹ ਅਕਸਰ ਆਪਣੇ ਗਾਣਿਆਂ ਨਾਲ ਸਬੰਧਿਤ ਜਾਂ ਪਰਿਵਾਰਕ ਮੈਬਰਾਂ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ, ਖ਼ਾਸ ਕਰਕੇ ਆਪਣੇ ਬੇਟੇ ਦਾਨਵੀਰ ਦੀਆਂ । ਦਾਨਵੀਰ ਦੀਆਂ ਵੀਡੀਓ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆਉਂਦੀਆਂ ਹਨ । ਇਹਨਾਂ ਵੀਡੀਓ ਵਿੱਚ ਜਿੱਥੇ ਮਾਂ ਬੇਟੇ ਦਾ ਪਿਆਰ ਝਲਕਦਾ ਹੈ ਉੱਥੇ ਦਾਨਵੀਰ ਦੀਆਂ ਸ਼ਰਾਰਤਾਂ ਵੀ ਸਭ ਨੂੰ ਪਸੰਦ ਆਉਂਦੀਆਂ ਹਨ ।

https://www.instagram.com/p/B_1i9k2FhWq/

https://www.instagram.com/p/B_zqdITlWpU/

ਹਾਲ ਹੀ ਵਿੱਚ ਗੁਰਲੇਜ਼ ਅਖ਼ਤਰ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਮਾਂ ਬੇਟਾ ਗਾਣਾ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ਵਿੱਚ ਦਾਨਵੀਰ ਗੁਰਲੇਜ਼ ਅਖ਼ਤਰ ਨੂੰ ਕਹਿੰਦਾ ਹੈ ਕਿ ਉਹ ਇਸ ਗਾਣੇ ਦੇ ਬੋਲ ਠੀਕ ਕਰਨ । ਇਸ ਵੀਡੀਓ ਨੂੰ ਗੁਰਲੇਜ਼ ਨੇ ਬਹੁਤ ਹੀ ਪਿਆਰਾ ਕੈਪਸ਼ਨ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ‘ਦਾਨਵੀਰ ਮੈਨੂੰ ਟ੍ਰੇਨਿੰਗ ਦੇ ਰਿਹਾ ਹੈ…!’

https://www.instagram.com/p/CB28FxMlEuD/?utm_source=ig_web_copy_link

ਗੁਰਲੇਜ਼ ਅਖ਼ਤਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਹਾਲ ਹੀ ਵਿੱਚ ਡਿਊਟ ਸੌਂਗ ਆਇਆ ਹੈ ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B_JuxenFTqj/

Related Post