ਗੁਰੂ ਰੰਧਾਵਾ 'ਤੇ ਹੋਏ ਹਮਲੇ 'ਤੇ ਪ੍ਰੀਤ ਹਰਪਾਲ ਦਾ ਫੁੱਟਿਆ ਗੁੱਸਾ, ਸ਼ੋਸ਼ਲ ਮੀਡੀਆ 'ਤੇ ਕੱਢੀ ਭੜਾਸ

By  Aaseen Khan July 30th 2019 11:16 AM

ਪਿਛਲੇ ਦਿਨੀਂ ਐਤਵਾਰ ਵਾਲੇ ਦਿਨ ਪੰਜਾਬ ਦੇ ਨਾਮੀ ਗਾਇਕ ਗੁਰੂ ਰੰਧਾਵਾ 'ਤੇ ਵੈਨਕੂਵਰ 'ਚ ਹਮਲਾ ਹੋ ਗਿਆ ਸੀ। ਇਸ ਹਮਲੇ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਹੁਣ ਸ਼ੋਸ਼ਲ ਮੀਡੀਆ ਤੇ ਗੁਰੂ 'ਤੇ ਹੋਏ ਇਸ ਹਮਲੇ ਬਾਰੇ ਬਾਕੀ ਸਿਤਾਰੇ ਵੀ ਗੁੱਸਾ ਜ਼ਾਹਿਰ ਕਰ ਰਹੇ ਹਨ। ਪੰਜਾਬੀ ਗਾਇਕ, ਗੀਤਕਾਰ ਤੇ ਅਦਾਕਾਰ ਪ੍ਰੀਤ ਹਰਪਾਲ ਨੇ ਫੇਸਬੁੱਕ 'ਤੇ ਗੁਰੂ ਰੰਧਾਵਾ ਦੀ ਤਸਵੀਰ ਸਾਂਝੀ ਕਰਕੇ ਭੜਾਸ ਕੱਢੀ ਹੈ। ਪ੍ਰੀਤ ਹਰਪਾਲ ਦਾ ਕਹਿਣਾ ਹੈ "ਮੈਂ ਗੁਰੂ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਹਾਂ..ਉਹ ਬਹੁਤ ਚੰਗਾ ਇਨਸਾਨ ਹੈ ਅਤੇ ਸਾਰਿਆਂ ਦਾ ਆਦਰ ਕਰਦਾ ਹੈ। ਪਰ ਇਹ ਬਹੁਤ ਬੁਰੀ ਗੱਲ ਹੈ। ਪਤਾ ਨਹੀਂ ਕਿਦਾਂ ਦਾ ਸਮਾਜ ਬਣਦਾ ਜਾ ਰਿਹਾ। ਉੱਤੋਂ ਆ ਸਵਾਦ ਲੈਣ ਵਾਲੇ।"

ਦੱਸ ਦਈਏ ਗੁਰੂ ਰੰਧਾਵਾ ਏਨੀ ਦਿਨੀਂ ਕੈਨੇਡਾ ਦੇ ਟੂਰ 'ਤੇ ਗਏ ਹੋਏ ਹਨ। 28 ਜੁਲਾਈ ਨੂੰ ਐਤਵਾਰ ਵਾਲੇ ਦਿਨ ਗੁਰੂ ਵੈਨਕੂਵਰ ਦੇ ਐਲੀਜ਼ਾਬੇਥ ਥੀਏਟਰ 'ਚੋਂ ਸ਼ੋਅ ਲਗਾ ਕੇ ਬਾਹਰ ਨਿਕਲ ਰਹੇ ਸੀ ਕਿ ਅਚਾਨਕ ਉਹਨਾਂ 'ਤੇ ਕਿਸੇ ਅਣਪਛਾਤੇ ਵਿਅਕਤੀ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਗੁਰੂ ਰੰਧਾਵਾ ਦੇ ਸਿਰ 'ਤੇ ਸੱਟ ਲੱਗ ਗਈ ਸੀ। ਗੁਰੂ ਰੰਧਾਵਾ ਦੀ ਤਸਵੀਰ ਵੀ ਸਾਹਮਣੇ ਆਈ ਹੈ ਤੇ ਹੁਣ ਕਿਸੇ ਵੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਹਮਲਾ ਕਿਉਂ ਕੀਤਾ ਤੇ ਕਿਸ ਨੇ ਕੀਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

ਹੋਰ ਵੇਖੋ : ਗੁਰੂ ਰੰਧਾਵਾ ਕਰਵਾ ਰਹੇ ਫੋਟੋ ਸ਼ੂਟ,ਪ੍ਰਸ਼ੰਸਕ ਨੇ ਸਾਂਝਾ ਕੀਤਾ ਵੀਡੀਓ 

ਦੇਸ਼ ਤੋਂ ਬਾਹਰ ਗਏ ਇਸ ਤਰ੍ਹਾਂ ਪਹਿਲਾਂ ਕਈ ਆਰਟਿਸਟਾਂ 'ਤੇ ਹਮਲਾ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਇਹ ਆਰਟਿਸਟਾਂ ਲਈ ਹੀ ਨਹੀਂ ਸਗੋਂ ਹਰ ਵਿਅਕਤੀ ਲਈ ਵਿਚਾਰਨ ਵਾਲੀ ਗੱਲ ਹੈ ਕਿ ਅਜਿਹਾ ਆਖਿਰ ਕਿਉਂ ਹੋ ਰਿਹਾ ਹੈ।

Related Post