ਕਿਸ ਤਰ੍ਹਾਂ ਸੰਘਰਸ਼ ਦੇ ਦਿਨਾਂ 'ਚ ਗੁਰੂ ਰੰਧਾਵਾ ਨੂੰ ਮਿਲਦੇ ਸਨ ਰਿਸ਼ਤੇਦਾਰਾਂ ਤੋਂ ਤਾਅਨੇ,ਵੀਡੀਓ 'ਚ ਕੀਤਾ ਖੁਲਾਸਾ 

By  Shaminder June 20th 2019 02:46 PM

ਗਾਇਕ ਗੁਰੂ ਰੰਧਾਵਾ ਨੇ ਰਿਸ਼ਤੇਦਾਰਾਂ ਦੀ ਹਕੀਕਤ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਜਿਸ 'ਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਰਿਸ਼ਤੇਦਾਰ ਤੁਹਾਡੇ ਕੰਮ ਨੂੰ ਲੈ ਕੇ ਸਵਾਲ ਚੁੱਕਦੇ ਨੇ । ਉਨ੍ਹਾਂ ਕਿਹਾ ਕਿ "ਜਦੋਂ ਮੈਂ ਕੰਮ ਨਹੀਂ ਸੀ ਕਰਦਾ ਥੋੜਾ ਬਹੁਤਾ ਗਾਉਂਦਾ ਹੁੰਦਾ ਸੀ ਤਾਂ ਰਿਸ਼ਤੇਦਾਰ ਕੋਈ ਆਉਂਦਾ ਸੀ ਤਾਂ ਪੰਜਾਬ 'ਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਪੰਦਰਾਂ ਵੀਹ ਹਜ਼ਾਰ ਕਮਾਉਣ ਲੱਗ ਪੈਂਦਾ ਤਾਂ ਮੇਰੇ ਹਮਉਮਰ ਰਿਸ਼ਤੇਦਾਰ ਨੂੰ ਮੇਰੇ ਕੋਲ ਬਿਠਾ ਕੇ ਕਹਿੰਦੇ ਹੁੰਦੇ ਸਨ  ਵੇਖ ਇਸ ਦੇ ਵੱਲ ਪੰਦਰਾਂ ਵੀਹ ਹਜ਼ਾਰ ਕਮਾ ਲੈਂਦਾ।

ਹੋਰ ਵੇਖੋ :ਗੁਰੂ ਰੰਧਾਵਾ ਕਰਵਾ ਰਹੇ ਫੋਟੋ ਸ਼ੂਟ,ਪ੍ਰਸ਼ੰਸਕ ਨੇ ਸਾਂਝਾ ਕੀਤਾ ਵੀਡੀਓ

https://www.instagram.com/p/By6jxnVFgK_/

"ਹੌਲੀ ਹੌਲੀ ਜਦੋਂ ਪਹਿਲਾ ਗਾਣਾ ਆਇਆ ਤਾਂ ਲੋਕ ਸਰਾਹੁਣ ਲੱਗੇ ਫਿਰ ਜਦੋਂ ਟੀਵੀ 'ਤੇ ਗਾਣਾ ਆਉਣ ਲੱਗਿਆ ਤਾਂ ਕਹਿਣ ਲੱਗੇ ਕਿ ਦਿਲਜੀਤ ਦਾ ਗਾਣਾ ਜ਼ਿਆਦਾ ਚੱਲਦਾ ਹੈ ।

https://www.instagram.com/p/By4vZLWH6CI/

ਜਿਸ ਤੋਂ ਬਾਅਦ ਮੈਂ ਹਮੇਸ਼ਾ ਇਹੀ ਕਹਿਣਾ ਕਿ ਦਿਲਜੀਤ ਭਾਜੀ ਮੇਰੇ ਤੋਂ ਪਹਿਲਾਂ ਦਾ ਗਾਉਣ ਲੱਗੇ ਹੋਏ ਨੇ ਅਤੇ ਮੈਂ ਤਾਂ ਅਜੇ ਹੁਣੇ ਹੀ ਆਇਆ ਹਾਂ"।ਗੁਰੂ ਰੰਧਾਵਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ 'ਤੇ ਪ੍ਰਸ਼ੰਸਕ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ।

https://www.instagram.com/p/ByuqDc6ns4K/

 

Related Post