ਖੇਤਾਂ ‘ਚ ਇਹ ਕੰਮ ਕਰਦੇ ਨਜ਼ਰ ਆਏ ਹਰਭਜਨ ਮਾਨ, ਕਿਹਾ ਝੋਨਾ ਲਾਉਣ ਤੋਂ ਘੱਟ ਨਹੀਂ ਅਖਾੜਾ ਲਾਉਣਾ, ਵੀਡੀਓ ਹੋ ਰਿਹਾ ਵਾਇਰਲ

By  Shaminder June 25th 2020 03:50 PM

ਹਰਭਜਨ ਮਾਨ ਏਨੀਂ ਦਿਨੀਂ ਆਪਣੇ ਜੱਦੀ ਪਿੰਡ ਖੇਮੁਆਣਾ ‘ਚ ਸਮਾਂ ਬਿਤਾ ਰਹੇ ਹਨ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਖੇਤਾਂ ‘ਚ ਨਜ਼ਰ ਆ ਰਹੇ ਨੇ । ਖੇਤਾਂ ‘ਚ ਝੋਨਾ ਲਗਾਇਆ ਜਾ ਰਿਹਾ ਹੈ । ਇਸ ਵੀਡੀਓ ‘ਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਜੂਨ ਜੁਲਾਈ ‘ਚ ਜਿਸ ਤਰ੍ਹਾਂ ਅਸੀਂ ਅਖਾੜੇ ਲਗਾਉਂਦੇ ਹਾਂ ਉਸੇ ਤਰ੍ਹਾਂ ਝੋਨਾ ਲਗਾਉਣਾ ਹੁੰਦਾ ਹੈ।ਅਖਾੜਾ ਲਗਾੳੇੁਣਾ ਵੀ ਝੋਨਾ ਲਗਾਉਣ ਤੋਂ ਘੱਟ ਨਹੀਂ।

https://www.instagram.com/p/CB0cygtgk27/

ਉਨ੍ਹਾਂ ਦਾ ਇਹ ਵੀਡੀਓ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਬੀਤੇ ਦਿਨੀਂ ਉਨ੍ਹਾਂ ਦੇ ਪੁੱਤਰ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ। ਜਿਸ ‘ਚ ਉਹ ਟ੍ਰੈਕਟਰ ਦੀ ਸਵਾਰੀ ਕਰਦੇ ਹੋਏ ਨਜ਼ਰ ਆਏ ਸਨ।

https://www.instagram.com/p/CByATBaBPBt/

ਹਰਭਜਨ ਮਾਨ ਅਜਿਹੇ ਕਲਾਕਾਰ ਹਨ ਜੋ ਜ਼ਮੀਨ ਨਾਲ ਜੁੜੇ ਹੋਏ ਹਨ ਅਤੇ ਉਹ ਕਿਤੇ ਵੀ ਚਲੇ ਜਾਣ ਪਰ ਪੰਜਾਬ ਅਤੇ ਆਪਣੇ ਪਿੰਡ ਦੇ ਨਾਲ ਉਨ੍ਹਾਂ ਦਾ ਖ਼ਾਸ ਮੋਹ ਹੈ ।ਅਕਸਰ ਉਹ ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ ।

https://www.instagram.com/p/CBvN3P3hWUT/

ਉਨ੍ਹਾਂ ਦੇ ਸੰਗੀਤਕ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕਈ ਦਹਾਕਿਆਂ ਤੋਂ ਉਹ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਦੇ ਆ ਰਹੇ ਨੇ । ਉਨ੍ਹਾਂ ਦੇ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ਅਤੇ ਕਈ ਗੀਤ ਵੀ ਉਹ ਕੱਢ ਚੁੱਕੇ ਹਨ ।

Related Post