ਗਾਇਕ ਹਰਭਜਨ ਮਾਨ ਨੇ ਇਸ ਟਰੱਕ ਡਰਾਈਵਰ ਦੇ ਪਰਿਵਾਰ ਦੀ ਮਦਦ ਕਰਨ ਦੀ ਕੀਤੀ ਅਪੀਲ

By  Rupinder Kaler October 30th 2019 05:35 PM

ਗਾਇਕ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਹਰਜੀਤ ਸਿੰਘ ਨਾਂਅ ਦੇ ਉਸ ਵਿਅਕਤੀ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਜੈ ਜਿਸ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ । ਹਰਜੀਤ ਸਿੰਘ ਕੁਝ ਅਰਸਾ ਪਹਿਲਾਂ ਹੀ ਕੈਨੇਡਾ ਵਿੱਚ ਆਪਣਾ ਤੇ ਆਪਣੇ ਪਰਿਵਾਰ ਦਾ ਭਵਿੱਖ ਸਵਾਰਨ ਲਈ ਕੈਨੇਡਾ ਆਇਆ ਸੀ ।

https://www.instagram.com/p/BzheFmrBC-t/

ਕੈਨੇਡਾ ਵਿੱਚ ਉਹ ਟਰੱਕ ਡਰਾਈਵਰ ਸੀ । ਇਸ ਸਭ ਦੇ ਚਲਦੇ ਜਦੋਂ ਉਹ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਅਚਾਨਕ ਉਸ ਦੀ ਸਿਹਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਫੋਨ ਲਗਾਇਆ ਤੇ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ । ਹਰਜੀਤ ਆਪਣੀ ਪਤਨੀ ਨਾਲ ਗੱਲ ਹੀ ਕਰ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ ।

ਹਰਜੀਤ ਕੁਝ ਦਿਨ ਬਾਅਦ ਹੀ ਕੈਨੇਡਾ ਵਿੱਚ ਪੱਕਾ ਹੋਣ ਵਾਲਾ ਸੀ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜੂਰ ਸੀ । ਹਰਭਜਨ ਮਾਨ ਨੇ ਹਰਜੀਤ ਦੀ ਤਸਵੀਰ ਤੇ ਇੱਕ ਲਿੰਕ ਸਾਂਝਾ ਕਰਕੇ ਉਸ ਦੇ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ।

Related Post