ਪਹਿਲੀ ਵਾਰ ਹਰਭਜਨ ਮਾਨ ਨੇ ਸਾਂਝਾ ਕੀਤੀ ਆਪਣੇ ਪੁੱਤਰ ਦੀ ਤਸਵੀਰ, ਫੈਨਜ਼ ਨੂੰ ਕੀਤੀ ਇਹ ਗੁਜ਼ਾਰਿਸ਼

By  Gourav Kochhar May 19th 2018 12:17 PM

ਦੱਸ ਦੇਈਏ ਕਿ ਹਰਭਜਨ ਮਾਨ ਨੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ ਹੈ। ਤਸਵੀਰ ਦੀ ਕੈਪਸ਼ਨ 'ਚ ਹਰਭਜਨ ਮਾਨ Harbhajan Mann ਨੇ ਲਿਖਿਆ, ''ਮੇਰੀ ਪਤਨੀ ਹਰਮਨ ਤੇ ਮੈਨੂੰ ਬੇਟੇ ਅਵਕਾਸ਼ ਮਾਨ 'ਤੇ ਬਹੁਤ ਮਾਣ ਹੈ ਕਿ ਉਹ ਯੂਨੀਵਰਸਿਟੀ ਆਫ ਟੋਰਾਂਟੋ 'ਚੋਂ ਆਪਣੀ ਪੜ੍ਹਾਈ ਮੁਕੰਮਲ ਕਰਕੇ ਕਲਾ ਦੀ ਸਰਜ਼ਮੀਨ 'ਚ ਕਦਮ ਰੱਖਣ ਜਾ ਰਿਹਾ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਸੀਂ ਅਵਕਾਸ਼ ਨੂੰ ਆਪਣੀਆਂ ਮਿਹਰ ਭਰੀਆਂ ਨਜ਼ਰਾਂ ਨਾਲ ਨਿਵਾਜੋਗੇ।'' ਦੱਸ ਦੇਈਏ ਕਿ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਦੇਖਣ 'ਚ ਕਾਫੀ ਖੂਬਸੂਰਤ ਹੈ। ਉਹ ਪਿਤਾ ਵਾਂਗ ਉੱਚਾ ਲੰਬਾ ਹੈ।

harbhajan

ਦੱਸਣਯੋਗ ਹੈ ਕਿ ਹਰਭਜਨ ਮਾਨ harbhajan mann ਨੇ 1980-81 'ਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਸਾਲ 1988 'ਚ ਐਲਬਮ 'ਦਿਲ ਦੇ ਮਾਮਲੇ' ਜ਼ਾਰੀ ਕੀਤੀ। ਸਾਲ 1992 'ਚ ਆਏ ਇਨ੍ਹਾਂ ਦੇ ਗੀਤ 'ਚਿੱਠੀਏ ਨੀ ਚਿੱਠੀਏ' ਨਾਲ ਉਨ੍ਹਾਂ ਨੇ ਖਾਸ ਪਛਾਣ ਬਣਾਈ। ਇਨ੍ਹਾਂ ਦਾ ਅਗਲਾ ਮਸ਼ਹੂਰ ਗੀਤ 'ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ' 1994 'ਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।

My wife Harman and I are extremely proud of our son Avkash Mann for completing his studies at the prestigious University of Toronto, and then further following his passion by pursuing and working very hard and diligently in his education as an artist. Now, as he ventures into the world in the artistic chapter of his life, we wish and hope that you shower your blessings and love onto Avkash as you have done for me over the span of my career. To show your support, please like and share Avkash’s following social media pages. https://www.facebook.com/avkashmannofficial/ https://www.instagram.com/avkash.mann Facebook- avkashmannofficial Instagram- avkash.mann Snapchat- avkash.mann ਮੇਰੀ ਹਮਸਫ਼ਰ ਹਰਮਨ ਅਤੇ ਮੈਨੂੰ ਸਾਡੇ ਬੇਟੇ ਅਵਕਾਸ਼ ਮਾਨ ਉੱਤੇ ਫ਼ਖ਼ਰ ਹੈ ਕਿ ਉਹ ਯੂਨੀਵਰਸਿਟੀ ਆਫ਼ ਟੋਰਾਂਟੋ ’ਚੋਂ ਆਪਣੀ ਪੜ੍ਹਾਈ ਮੁਕੰਮਲ ਕਰਨ ਪਿੱਛੋਂ ਕਲਾ ਦੀ ਸਰਜ਼ਮੀਨ ਤੇ ਆਪਣੇ ਕਦਮ ਰੱਖਣ ਜਾ ਰਿਹਾ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਸੀ ਅਵਕਾਸ਼ ਨੂੰ ਆਪਣੀਆਂ ਮਿਹਰ ਭਰੀਆਂ ਨਜ਼ਰਾਂ ਨਾਲ ਨਿਵਾਜੋਗੇ। “ਪੂਤਾ ਮਾਤਾ ਕੀ ਆਸੀਸ “ #AvkashMann

A post shared by Harbhajan Mann (@harbhajanmannofficial) on May 18, 2018 at 9:47am PDT

ਹਰਭਜਨ ਮਾਨ harbhajan mann ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਜੀ ਆਇਆ ਨੂੰ' ਨਾਲ ਕੀਤੀ ਸੀ। ਇਸ ਤੋਂ ਬਾਅਦ 'ਅਸਾਂ ਨੂੰ ਮਾਨ ਵਤਨਾਂ ਦਾ' (2004), 'ਦਿਲ ਆਪਣਾ ਪੰਜਾਬੀ' (2006), 'ਮਿੱਟੀ ਵਾਜਾਂ ਮਾਰਦੀ' (2007), 'ਮੇਰਾ ਪਿੰਡ ਮਾਈ ਹੋਮ' (2008), 'ਜੱਗ ਜਿਉਂਦਿਆਂ ਦੇ ਮੇਲੇ' (2009), 'ਹੀਰ ਰਾਂਝਾ' (2010) ਤੇ 'ਯਾਰਾ ਓ ਦਿਲਦਾਰਾ' (2011) ਆਦਿ ਫਿਲਮਾਂ ਰਿਲੀਜ਼ ਹੋਈਆਂ। ਦੱਸ ਦੇਈਏ ਕਿ ਹਰਭਜਨ ਮਾਨ ਦਾ ਛੋਟਾ ਭਰਾ ਗੁਰਸੇਵਕ ਮਾਨ Gursewak Mann ਵੀ ਉੱਘਾ ਗਾਇਕ ਹੈ।

harbhajan mann

Related Post