ਗਾਇਕ ਹਰਫ ਚੀਮਾ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਨੱਕ ‘ਤੇ ਮੱਖੀ’ ਰਿਲੀਜ਼

By  Shaminder March 27th 2021 01:40 PM

ਹਰਫ਼ ਚੀਮਾ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ‘ਨੱਕ ‘ਤੇ ਮੱਖੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਹਨ ਗੁਰਲੇਜ ਅਖਤਰ ਅਤੇ ਹਰਫ ਚੀਮਾ ਨੇ । ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ ਜਦੋਂਕਿ ਵੀਡੀਓ ਸੈਵਿਓ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ ।

harf cheema new song Image From Harf Cheema’s Nakk Te Makhi Instagram

ਹੋਰ ਪੜ੍ਹੋ : ਦਰਸ਼ਨ ਅੋਲਖ ਵੱਲੋਂ ਸ਼ੇਅਰ ਕੀਤੀ ਇਹ ਵੀਡੀਓ ਲੋਕਾਂ ਨੂੰ ਆ ਰਹੀ ਹੈ ਖੂਬ ਪਸੰਦ

harf cheema song Image From Harf Cheema’s Song Nakk Te Makhi

ਗੀਤ ਨੂੰ ਗੀਤ ਐੱਮਪੀ-3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ‘ਚ ਇੱਕ ਮੁਟਿਆਰ ਅਤੇ ਗੱਭਰੂ ਦੀ ਗੱਲ ਕੀਤੀ ਗਈ ਹੈ ਕਿ ਜੋ ਕਿ ਮੁਟਿਆਰ ਦੇ ਪਿੱਛੇ ਪਿੱਛੇ ਗੇੜੇ ਮਾਰਦਾ ਹੈ ।ਜਿਸ ਤੋਂ ਬਾਅਦ ਗੱਭਰੂ ਉਸ ਨੂੰ ਕਹਿੰਦਾ ਹੈ ਕਿ ਉਹ ਵੀ ਮਾਲਵੇ ਦਾ ਜੱਟ ਹੈ ਜਿਹੜਾ ਸਟੈਂਡ ਉਸ ਨੇ ਇੱਕ ਵਾਰ ਲੈ ਲਿਆ ਉਹ ਉਸ ਤੋਂ ਪਿੱਛੇ ਨਹੀਂ ਹਟਦਾ ।

harf Image From Harf Cheema’s Song Nakk Te Makhi

ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਫ ਚੀਮਾ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।

ਉਹ ਪਿਛਲੇ ਕਈ ਮਹੀਨਿਆਂ ਤੋਂ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਿਲ ਹਨ ਅਤੇ ਕਿਸਾਨਾਂ ਦੇ ਹੱਕਾਂ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ ।

 

Related Post