ਇਸ ਤਸਵੀਰ ‘ਚ ਛਿਪਿਆ ਹੈ ਪੰਜਾਬੀ ਇੰਡਸਟਰੀ ਦਾ ਨਾਮੀ ਗਾਇਕ, ਕੀ ਤੁਸੀਂ ਪਛਾਣਿਆ !

By  Shaminder July 11th 2020 12:02 PM

ਕੋਰੋਨਾ ਵਾਇਰਸ ਕਰਕੇ ਹਰ ਕੋਈ ਆਪਣੇ ਘਰਾਂ ‘ਚ ਹੀ ਸਮਾਂ ਬਿਤਾ ਰਿਹਾ ਹੈ ।ਇਸ ਦੇ ਨਾਲ ਹੀ ਸੈਲੀਬ੍ਰੇਟੀਜ਼ ਵੀ ਆਪੋ ਆਪਣੇ ਪਰਿਵਾਰਾਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ ।ਪੰਜਾਬੀ ਗਾਇਕ ਅਤੇ ਅਦਾਕਾਰ ਵੀ ਆਪਣੇ ਘਰਾਂ ‘ਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ । ਇਸ ਦੇ ਨਾਲ ਹੀ ਵੱਖ-ਵੱਖ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰ ਰਹੇ ਹਨ ।

https://www.instagram.com/p/CCeDwwzF1Q4/

ਕੋਈ ਖਾਣਾ ਬਨਾਉਣਾ ਸਿੱਖ ਰਿਹਾ ਹੈ, ਕੋਈ ਯੋਗਾ ਅਤੇ ਕੋਈ ਘਰ ਦੀਆਂ ਸਾਫ਼ ਸਫ਼ਾਈਆਂ ‘ਚ ਰੁੱਝਿਆ ਹੋਇਆ ਅਤੇ ਕੋਈ ਆਪਣੀਆਂ ਪੁਰਾਣੀਆਂ ਯਾਦਾਂ ‘ਚ ਗੁਆਚਿਆ ਹੋਇਆ ਹੈ ।

https://www.instagram.com/p/CCYUW25FW-i/

ਏਨੀਂ ਦਿਨੀਂ ਸੈਲੀਬ੍ਰੇਟੀਜ਼ ਵੱਲੋਂ ਪੁਰਾਣੀਆਂ ਤਸਵੀਰਾਂ ਖੂਬ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ।ਗਾਇਕ ਹਰਫ ਚੀਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ।

https://www.instagram.com/p/CCc9YEBlJCT/

ਇਸ ਤਸਵੀਰ ਨੂੰ ਵੇਖ ਕੇ ਤੁਹਾਨੂੰ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋ ਜਾਵੇਗਾ ਕਿ ਇਹ ਸੱਚਮੁਚ ਹੀ ਹਰਫ ਚੀਮਾ ਹਨ ਜਾਂ ਕੋਈ ਹੋਰ । ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਨੇ ਅਤੇ ਇਸ ਤਸਵੀਰ ਨੂੰ ਸ਼ੇਅਰ ਕਰ ਰਹੇ ਹਨ ।

Related Post