ਗਾਇਕ ਹਰਫ ਚੀਮਾ ਨੇ ਧਰਨੇ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ, ਔਰਤਾਂ ਦੇ ਜਜ਼ਬੇ ਨੂੰ ਕੀਤਾ ਸਲਾਮ

By  Shaminder March 8th 2021 05:01 PM

ਗਾਇਕ ਹਰਫ ਚੀਮਾ ਜੋ ਕਿ ਕਿਸਾਨਾਂ ਦੇ ਨਾਲ ਖੇਤੀ ਬਿੱਲਾਂ ਦੇ ਵਿਰੋਧ ‘ਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਸ ਧਰਨੇ ‘ਚ ਸ਼ਾਮਿਲ ਮਾਂਵਾਂ ਅਤੇ ਭੈਣਾਂ ਦੇ ਸਿਦਕ ਨੂੰ ਸਲਾਮ ਕੀਤਾ ਹੈ ।

harf cheema Image From Harf Cheema Instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਗਾਣਾ ਚੱਲੇ ਜਾਂ ਨਾਂ’ ਰਿਲੀਜ਼

harf cheema Image From Harf Cheema Instagram

ਇਸ ਦੇ ਨਾਲ ਹੀ ਔਰਤਾਂ ਨੂੰ ਕੌਮਾਂਤਰੀ ਮਹਿਲਾ ਦਿਹਾੜੇ ‘ਤੇ ਵਧਾਈਆਂ ਦਿੱਤੀਆਂ ਹਨ । ਦੱਸ ਦਈਏ ਕਿ ਅੱਜ ਮਹਿਲਾ ਦਿਵਸ ਦੇ ਮੌਕੇ ‘ਤੇ ਵੱਡੀ ਗਿਣਤੀ ‘ਚ ਔਰਤਾਂ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਪਹੁੰਚੀਆਂ ਹੋਈਆਂ ਹਨ ।ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਹਨ। ਪਰ ਕਿਸਾਨਾਂ ਦੀਆਂ ਮੰਗਾਂ ‘ਤੇ ਹਾਲੇ ਤੱਕ ਕੇਂਦਰ ਸਰਕਾਰ ਵੱਲੋਂ ਕੋਈ ਵੀ ਵਿਚਾਰ ਨਹੀਂ ਕੀਤਾ ਗਿਆ ਹੈ ।

harf cheema Image From Harf Cheema Instagram

ਹਾਲਾਂਕਿ ਸਰਕਾਰ ਦੇ ਨਾਲ ਕਈ ਦੌਰ ਦੀ ਗੱਲਬਾਤ ਵੀ ਹੋ ਚੁੱਕੀ ਹੈ । ਪਰ ਇਹ ਗੱਲਬਾਤ ਹਰ ਵਾਰ ਬੇਨਤੀਜ਼ਾ ਹੀ ਸਾਬਿਤ ਹੋਈ ਹੈ ।

 

View this post on Instagram

 

A post shared by Harf Cheema (ਹਰਫ) (@harfcheema)

Related Post