ਹਰਜੀਤ ਹਰਮਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋਂ ਕਿਵੇਂ ਪਹਿਲੇ ਅਖਾੜੇ ਦੌਰਾਨ ਹਰਜੀਤ ਹਰਮਨ ਦੀਆਂ ਕੰਬ ਰਹੀਆਂ ਸਨ ਲੱਤਾਂ, ਇਸ ਗਾਇਕ ਨਾਲ ਲਾਇਆ ਸੀ ਪਹਿਲਾ ਅਖਾੜਾ

By  Shaminder July 14th 2020 11:18 AM -- Updated: July 14th 2020 11:22 AM

ਅੱਜ ਹਰਜੀਤ ਹਰਮਨ ਦਾ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ । ਜਿਸ ਦੀ ਪੋਸਟ ਹਰਜੀਤ ਹਰਮਨ ਨੇ ਫੇਸਬੁੱਕ ਪੇਜ ‘ਤੇ ਸਾਂਝੀ ਕੀਤੀ ਹੈ ।ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ ਜਿਸ ‘ਚ ਮਿੱਤਰਾਂ ਦਾ ਨਾਂਅ ਚੱਲਦਾ,ਚਰਖਾ ਕੱਤਦੀ,ਜੱਟੀ, ਵੰਡੇ ਗਏ ਪੰਜਾਬ ਦੀ ਤਰ੍ਹਾਂ ਵਰਗੇ ਅਨੇਕਾਂ ਹੀ ਗੀਤ ਸ਼ਾਮਿਲ ਹਨ । ਹਰਜੀਤ ਹਰਮਨ ਨੇ ਜਿੰਨੇ ਵੀ ਗੀਤ ਗਾਏ ਪ੍ਰਗਟ ਸਿੰਘ ਦੇ ਲਿਖੇ ਹੋਏ ਹਨ । ਹਰਜੀਤ ਹਰਮਨ ਦੇ ਜੀਵਨ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਸਾਦਗੀ ਭਰਪੂਰ ਜ਼ਿੰਦਗੀ ਜੀਉਂਦੇ ਹਨ ।

https://www.instagram.com/p/CCch8mjpLQO/

ਉਨ੍ਹਾਂ ਨੂੰ ਕੁੜਤਾ ਪਜਾਮਾ ਅਤੇ ਟੀ ਸ਼ਰਟ ਪਾਉਣਾ ਚੰਗਾ ਲੱਗਦਾ ਹੈ ਅਤੇ ਇਸ ਤੋਂ ਇਲਾਵਾ ਦੇਸੀ ਖਾਣਾ ਹੀ ਪਸੰਦ ਹੈ ਘਰ ਦੀ ਦਾਲ ਰੋਟੀ ,ਸਾਗ ਅਤੇ ਮੱਕੀ ਦੀ ਰੋਟੀ ਦੇ ਸ਼ੁਕੀਨ ਹਨ ਹਰਜੀਤ ਹਰਮਨ । ਹਰਜੀਤ ਹਰਮਨ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ ‘ਚ ਹੋਣ ਵਾਲੇ ਸੱਭਿਆਚਾਰਕ ਪ੍ਰੋਗਰਾਮਾਂ ‘ਚ ਉਹ ਅਕਸਰ ਕੁਲਦੀਪ ਮਾਣਕ ਦਾ ਇੱਕ ਗੀਤ ਗਾਇਆ ਕਰਦੇ ਸਨ ‘ਰਾਜਾ ‘ਤੇ ਰਾਣੀ ਪੁੱਤ ਨੂੰ ਆਰੇ ਨਾਲ ਚੀਰਦੇ’ ।

https://www.instagram.com/p/CBpb_OlJ5XB/

ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਉਹ ਕੁਲਦੀਪ ਮਾਣਕ ਨਾਲ ਗੀਤ ਕਰਨ ਪਰ ਵਕਤ ਨੂੰ ਸ਼ਾਇਦ ਇਹ ਮਨਜ਼ੂਰ ਨਹੀਂ ਸੀ । ਹਰਜੀਤ ਹਰਮਨ ਆਪਣੀ ਇੱਕ ਆਦਤ ਤੋਂ ਬਹੁਤ ਪ੍ਰੇਸ਼ਾਨ ਹਨ ਕਿ ਉਹ ਅਕਸਰ ਵਾਅਦੇ ਕਰਕੇ ਭੁੱਲ ਜਾਂਦੇ ਹਨ।

https://www.facebook.com/harmanharjit/photos/a.310707422294352/3414191628612567/

ਉਹ ਆਪਣੇ ਪਰਿਵਾਰ ਦੇ ਬੇਹੱਦ ਕਰੀਬ ਹਨ ਅਤੇ ਵਿਹਲਾ ਸਮਾਂ ਉਹ ਆਪਣੇ ਪਰਿਵਾਰ ਨਾਲ ਬਿਤਾਉਣਾ ਹੀ ਪਸੰਦ ਕਰਦੇ ਹਨ ।ਉਨ੍ਹਾਂ ਨੂੰ ਮਿਊਜ਼ਿਕ ਤੋਂ ਇਲਾਵਾ ਖੇਤੀ ਕਰਨਾ ਬਹੁਤ ਪਸੰਦ ਹੈ । ਹਰਜੀਤ ਹਰਮਨ ਨੇ ਪਹਿਲੀ ਵਾਰ ਗਾਇਕ ਸੁਰਿੰਦਰ ਛਿੰਦਾ ਨਾਲ ਖੁੱਲੇ ਅਖਾੜੇ ‘ਚ ਪਰਫਾਰਮ ਕੀਤਾ ਸੀ ਸੰਗਰੂਰ ਦੇ ਪਿੰਡ ਨਾਗਰਾ ‘ਚ ।

https://www.instagram.com/p/CAfI_rtJaYB/

ਪਰ ਇਸ ਪਰਫਾਰਮੈਂਸ ਦੌਰਾਨ ਉਨ੍ਹਾਂ ਦੀਆਂ ਲੱਤਾਂ ਕੰਬਣ ਲੱਗ ਪਈਆਂ ਸਨ ਉਹ ਗੀਤ ਸੀ ਮਰਹੂਮ ਗਾਇਕ ਦਿਲਸ਼ਾਦ ਅਖਤਰ ਦਾ ਗਾਇਆ ਹੋਇਆ ਸਾਨੂੰ ਪ੍ਰਦੇਸੀਆਂ ਨੂੰ ਯਾਦ ਕਰਕੇ ਕਾਹਨੂੰ ਅੱਥਰੂ ਵਹਾਉਂਦੀ ਏਂ,ਪਰ ਹਰਜੀਤ ਹਰਮਨ ਉਦੋਂ ਸਹਿਜ ਹੋਏ ਜਦੋਂ ਅਖਾੜੇ ਨੂੰ ਵੇਖਣ ਆਏ ਲੋਕਾਂ ਨੇ ਤਾੜੀਆਂ ਵਜਾਈਆਂ ਤਾਂ ਉਨ੍ਹਾਂ ਦਾ ਹੌਂਸਲਾ ਵਧ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਉਹ ਲਗਾਤਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹਿੱਟ ਗੀਤ ਦੇ ਰਹੇ ਨੇ ।

 

Related Post