ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਗਾਇਕ ਹਰਜੀਤ ਹਰਮਨ ਨੇ ਪੋਸਟ ਸਾਂਝੀ ਕਰਕੇ ਦਿੱਤੀ ਵਧਾਈ

By  Rupinder Kaler October 15th 2020 03:50 PM -- Updated: October 15th 2020 04:18 PM

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਗਾਇਕ ਹਰਜੀਤ ਹਰਮਨ ਨੇ ਇੱਕ ਤਸਵੀਰ ਗੁਰੂ ਸਾਹਿਬ ਦੀ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ ।ਉਨ੍ਹਾਂ ਨੇ ਲਿਖਿਆ ਕਿ ‘ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ’ । ਜਿਸ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਵਧਾਈਆਂ ਦੇ ਰਹੇ ਹਨ ।

harjit-harman harjit-harman

ਹਰਜੀਤ ਹਰਮਨ ਏਨੀਂ ਦਿਨੀਂ ਕਿਸਾਨਾਂ ਦੇ ਧਰਨੇ ਵੀ ਲਗਾਤਾਰ ਸ਼ਾਮਿਲ ਹੋ ਰਹੇ ਨੇ ਅਤੇ ਕਿਸਾਨਾਂ ਦੇ ਹੱਕਾਂ ‘ਚ ਬੀਤੇ ਦਿਨੀਂ ਆਵਾਜ਼ ਬੁਲੰਦ ਕਰਦੇ ਹੋਏ ਵਿਖਾਈ ਦਿੱਤੇ ਸਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਈ ਹਿੱਟ ਗੀਤ ਉਹ ਇੰਡਸਟਰੀ ਨੂੰ ਦੇ ਚੁੱਕੇ ਹਨ ।

ਹੋਰ ਪੜ੍ਹੋ :ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਰਜੀਤ ਹਰਮਨ, ਪਟਿਆਲਾ ‘ਚ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਹੋਏ ਸ਼ਾਮਿਲ

harjit-harman harjit-harman

ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਹਰਜੀਤ ਹਰਮਨ ਗੀਤਾਂ ਦੇ ਨਾਲ ਨਾਲ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

Harjit-Harman Harjit-Harman

ਪਿੱਛੇ ਜਿਹੇ ਉਨ੍ਹਾਂ ਦੀ ਆਈ ਫ਼ਿਲਮ ‘ਕੁੜਮਾਈਆਂ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ।

 

View this post on Instagram

 

ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ । #congratulations #birthday #4thguru #shrigururamdasji ????????????

A post shared by Harjit Harman (@harjitharman) on Oct 14, 2020 at 11:38pm PDT

Related Post