ਜਦੋਂ ਗਾਇਕ ਜਸਬੀਰ ਜੱਸੀ ਨੇ ਪਿੰਗਲਵਾੜਾ 'ਚ ਲਗਾਇਆ ਅਖਾੜਾ !

By  Rupinder Kaler May 22nd 2019 01:30 PM

ਗਾਇਕ ਜਸਬੀਰ ਜੱਸੀ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੁਰਾਣੀ ਵੀਡਿਓ ਸ਼ੇਅਰ ਕੀਤੀ ਹੈ । ਇਸ ਵੀਡਿਓ ਵਿੱਚ ਜਿੱਥੇ ਭਗਤ ਪੂਰਨ ਸਿੰਘ ਵੱਲੋਂ ਸ਼ੁਰੂ ਕੀਤੀ ਪਿੰਗਲਵਾੜਾ ਸੰਸਥਾ ਦੇ ਸਮਾਜ ਭਲਾਈ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ । ਉੱਥੇ ਇਸ ਵੀਡਿਓ ਵਿੱਚ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਗਾਇਕ ਜਸਬੀਰ ਜੱਸੀ ਤੇ ਉਹਨਾਂ ਦੇ ਸਾਥੀਆਂ ਨੇ ਪਿੰਗਲਵਾੜਾ ਦੇ ਮਰੀਜ਼ਾਂ ਤੇ ਉੱਥੇ ਰਹਿਣ ਵਾਲੇ ਬੱਚਿਆਂ ਲਈ ਖ਼ਾਸ ਸ਼ੋਅ ਦਾ ਪ੍ਰਬੰਧ ਕੀਤਾ ਸੀ । ਇਸ ਵੀਡਿਓ ਵਿੱਚ ਜਸਬੀਰ ਜੱਸੀ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਉਂਦੇ ਹਨ ।

ਇਹਨਾਂ ਗਾਣਿਆਂ ਤੇ ਪਿੰਗਲਵਾੜਾ ਵਿੱਚ ਰਹਿਣ ਵਾਲੇ ਬੱਚੇ, ਬਜੁਰਗ ਤੇ ਮਰੀਜ਼ ਵੀ ਖੂਬ ਭੰਗੜਾ ਪਾਉਂਦੇ ਹਨ । ਇੱਥੇ ਹੀ ਬਸ ਨਹੀਂ ਕੁਝ ਬੱਚੇ ਜਸਬੀਰ ਜੱਸੀ ਨਾਲ ਤਾਲ ਦੇ ਨਾਲ ਤਾਲ ਵੀ ਮਿਲਾਉਂਦੇ ਹਨ । ਇਹ ਵੀਡਿਓ ਬਹੁਤ ਹੀ ਭਾਵੁਕ ਹੈ । ਪਰ ਇਸ ਇਸ ਵੀਡਿਓ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਖੁਸ਼ੀ ਵੰਡਣ ਨਾਲ ਵੱਧਦੀ ਹੈ ਤੇ ਦੁੱਖ ਵੰਡਾਉਣ ਨਾਲ ਘੱਟਦਾ ਹੈ ।

ਪਿੰਗਲਵਾੜਾ ਸੰਸਥਾ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਸ਼ੁਰੂਆਤ ਭਗਤ ਪੂਰਨ ਸਿੰਘ ਨੇ ਕੀਤੀ ਸੀ । ਜਿਸ ਤੋਂ ਬਾਅਦ ਇਹ ਸੰਸਥਾ ਲਗਾਤਾਰ ਸਮਾਜ ਭਲਾਈ ਦੇ ਕੰਮ ਕਰਦੀ ਆ ਰਹੀ ਹੈ । ਉਹਨਾਂ ਲੋਕਾਂ ਨੂੰ ਸਹਾਰਾ ਦੇ ਰਹੀ ਹੈ ਜਿਨ੍ਹਾਂ ਦਾ ਕੋਈ ਨਹੀਂ ।

Related Post