ਗਾਇਕ ਜਸਬੀਰ ਜੱਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

By  Shaminder December 1st 2021 10:47 AM

ਗਾਇਕ ਜਸਬੀਰ ਜੱਸੀ  (Jasbir jassi) ਨੇ ਆਪਣੇ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਨ੍ਹਾਂ ਦੀ ਸਾਫ਼ ਸੁਥਰੀ ਗਾਇਕੀ ਕਾਰਨ ਸਰੋਤਿਆਂ ਦਾ ਹਰ ਵਰਗ ਉਨ੍ਹਾਂ ਦੇ ਗੀਤਾਂ ਨੂੰ ਪਸੰਦ ਕਰਦਾ ਹੈ । ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੇ ਜਸਬੀਰ ਜੱਸੀ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri harmandir sahib) ‘ਚ ਨਜ਼ਰ ਆ ਰਹੇ ਹਨ ।

Golden Temple image From instagram

ਹੋਰ ਪੜ੍ਹੋ : ਕੌਰ ਬੀ ਨੇ ਖਰੀਦੀ ਨਵੀਂ Land cruiser ਗੱਡੀ, ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦਿੱਤੀ ਵਧਾਈ

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ਕਿ ‘ਅੰਮ੍ਰਿਤਸਰ ਫੇਰੀ’ । ਇਸ ਦੌਰਾਨ ਗਾਇਕ ਜਸਬੀਰ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦ ਸਾਹਿਬ ‘ਚ ਮੱਥਾ ਵੀ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਵੀ ਲਿਆ । ਗਾਇਕ ਜਸਬੀਰ ਜੱਸੀ ਦੇ ਨਾਲ ਇੱਕ ਸ਼ਖਸ ਹੋਰ ਵੀ ਇਸ ਦੌਰਾਨ ਨਜ਼ਰ ਆਇਆ । ਜਿਸ ਦੀਆਂ ਤਸਵੀਰਾਂ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

jasbir jassi, image From instagram

ਗਾਇਕ ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਲੰਮੇ ਅਰਸੇ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਚੁੱਕੇ ਹਨ । ਉਨ੍ਹਾਂ ਨੇ ਗਾਇਕੀ ਦਾ ਹਰ ਰੰਗ ਗਾਇਆ ਹੈ । ਭਾਵੇਂ ਉਹ ਲੋਕ ਗੀਤ ਹੋਣ, ਪੌਪ ਮਿਊਜ਼ਿਕ ਹੋਵੇ, ਸੂਫ਼ੀ ਸੰਗੀਤ ਜਾਂ ਫਿਰ ਧਾਰਮਿਕ ਗੀਤ ਹੋਣ । ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਹਨ । ਜਸਬੀਰ ਜੱਸੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।

 

View this post on Instagram

 

A post shared by Jassi (@jassijasbir)

ਉਹ ਟਿਸਕਾ ਚੋਪੜਾ ਦੇ ਨਾਲ ਇੱਕ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਜਸਬੀਰ ਜੱਸੀ ਮਿਆਰੀ ਗਾਇਕੀ ਨੂੰ ਤਰਜੀਹ ਦਿੰਦੇ ਹਨ ਅਤੇ ਜ਼ਮੀਨ ਨਾਲ ਜੁੜੇ ਕਲਾਕਾਰ ਹਨ । ਉਹ ਅਕਸਰ ਆਪਣੇ ਪਿੰਡ ਅਤੇ ਪਿੰਡ ਦੇ ਲੋਕਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਬੀਤੇ ਦਿਨ ਵੀ ਉਹ ਕਈ ਗਾਇਕਾਂ ਦੇ ਨਾਲ ਇੱਕ ਸਮਾਗਮ ‘ਚ ਰੌਣਕਾਂ ਲਗਾਉਂਦੇ ਨਜ਼ਰ ਆਏ ਸਨ ।

 

Related Post