ਗਾਇਕ ਜਸਬੀਰ ਜੱਸੀ ਨੇ ਪੰਜਾਬੀ ਮਾਂ ਬੋਲੀ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼,ਵੀਡੀਓ ਕੀਤਾ ਸਾਂਝਾ

By  Shaminder September 26th 2019 10:46 AM

ਗਾਇਕ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਪੰਜਾਬੀ ਮਾਂ ਬੋਲੀ ਦੀ ਉਸਤਤ ਕਰਦੇ ਹੋਏ ਨਜ਼ਰ ਆ ਰਹੇ ਨੇ । ਗਾਇਕ ਜਸਬੀਰ ਜੱਸੀ ਕਿਸੇ ਸ਼ਾਇਰ ਦੀਆਂ ਪੰਜਾਬੀ ਭਾਸ਼ਾ ਦੀ ਤਾਰੀਫ਼ 'ਚ ਕਹੀਆਂ ਗਈਆਂ ਕੁਝ ਸਤਰਾਂ ਬੋਲ ਕੇ ਸੁਣਾ ਰਹੇ ਨੇ ।

ਹੋਰ ਵੇਖੋ:Search ਗਾਇਕ ਜਸਬੀਰ ਜੱਸੀ ਗਾਇਕ ਜਸਬੀਰ ਜੱਸੀ ਨੇ ਖੁਦ ਬਰਤਣ ਸਾਫ਼ ਕਰਕੇ, ਲੋਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ, ਵੀਡੀਓ ਵਾਇਰਲ

https://www.instagram.com/p/B21ymOfndXh/

 

ਬਾਬਾ ਨਜ਼ਮੀ ਦੀਆਂ ਲਿਖੀਆਂ ਕੁਝ ਸਤਰਾਂ ਨੂੰ ਬੋਲ ਕੇ ਦੱਸਦੇ ਨੇ ਕਿ  "ਅੱਖਰਾਂ ਵਿੱਚ ਸਮੁੰਦਰ ਰੱਖਾਂ ਮੈਂ ਇਕਬਾਲ ਪੰਜਾਬੀ ਦਾ,ਝੱਖੜਾਂ ਵਿੱਚ ਵੀ ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ ਜਿਹੜੇ ਕਹਿੰਦੇ ਵਿੱਚ ਪੰਜਾਬੀ 'ਚ ਵੁਹਸਤ ਨਹੀਂ ਤਹਿਜ਼ੀਬ ਨਹੀਂ ਪੜ੍ਹ ਕੇ ਵੇਖਣ ਬੁੱਲ੍ਹਾ, ਬਾਹੂ,ਲਾਲ ਪੰਜਾਬੀ ਦਾ"ਪੰਜਾਬੀ ਮਾਂ ਬੋਲੀ ਸਾਡੇ ਦੇਸ਼ ਦੀ ਲਾਡਲੀ ਭਾਸ਼ਾ ਹੈ,ਜਿਵੇਂ ਪੰਜਾਬ ਲਾਡਲਾ ਪ੍ਰਦੇਸ਼ ਹੈ ਉਸੇ ਤਰ੍ਹਾਂ ਪੰਜਾਬੀ ਵੀ ਲਾਡਲੀ ਭਾਸ਼ਾ ਹੈ ।

https://www.instagram.com/p/B2zmYKunENK/

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਈ ਦੇਸ਼ਾਂ 'ਚ ਜਾਣ ਦਾ ਮੌਕਾ ਮਿਲਿਆ ਹੈ । ਜਿੱਥੇ ਪੰਜਾਬੀ ਨਹੀਂ ਹੁੰਦੇ ਤਾਂ ਉਹ ਵੀ ਉਨ੍ਹਾਂ ਨਾਲ ਪੰਜਾਬੀ ਦੇ ਕੁਝ ਲਫਜ਼ ਬੋਲਣ ਦੀ ਕੋਸ਼ਿਸ਼ ਕਰਦੇ ਹਨ ।

https://www.instagram.com/p/B2y7JfkjNUT/

ਦੱਸ ਦਈਏ ਕਿ ਜਸਬੀਰ ਜੱਸੀ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਨੇ ।ਉਨ੍ਹਾਂ ਨੇ ਹਮੇਸ਼ਾ ਹੀ ਸਾਫ ਸੁਥਰੀ ਗਾਇਕੀ ਨੂੰ ਤਰਜੀਹ ਦਿੱਤੀ ਹੈ ।

 

Related Post