ਜਸਬੀਰ ਜੱਸੀ ਨੂੰ ਯਾਦ ਆਏ ਪੁਰਾਣੇ ਯਾਰ, ਬੱਬੂ ਮਾਨ ਨਾਲ ਤਸਵੀਰ ਕੀਤੀ ਸਾਂਝੀ

By  Shaminder July 7th 2020 10:52 AM -- Updated: July 7th 2020 10:57 AM

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੱਬੁ ਮਾਨ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਪੁਰਾਣੀ ਯਾਰੀਆਂ’।ਇਸ ਤਸਵੀਰ ਨੂੰ ਦੋਨਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।ਜਸਬੀਰ ਜੱਸੀ ਅਤੇ ਬੱਬੂ ਮਾਨ ਦੀ ਇਹ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।

https://www.instagram.com/p/CCL49k2Dbcm/

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਸਨ ਅਤੇ ਬੀਤੇ ਦਿਨ ਹੀ ਉਨ੍ਹਾਂ ਨੇ ਆਪਣੇ ਨਵੇਂ ਗੀਤ ਦਾ ਟੀਜ਼ਰ ਸਾਂਝਾ ਕੀਤਾ ਸੀ । ਜਲਦ ਹੀ ਪੂਰਾ ਗੀਤ ਰਿਲੀਜ਼ ਕਰਨ ਜਾ ਰਹੇ ਹਨ। ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ‘ਦਿਲ ਲੈ ਗਈ ਕੁੜੀ ਗੁਜਰਾਤ ਦੀ’ ,’ਚੰਨੋ ਦਾ ਜਵਾਨੀ ਵਿੱਚ ਪੈਰ ਪੈ ਗਿਆ’, ‘ਕੋਕਾ ਤੇਰਾ ਕੁਝ ਕੁਝ ਕਹਿੰਦਾ’, ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰਮਹਿਲ ਦੀ ਮੋਰੀ ਸਣੇ ਕਈ ਹਿੱਟ ਗੀਤ ਦੇਣ ਵਾਲਾ ਇਹ ਗਾਇਕ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ।

https://www.instagram.com/p/CCTnwxoDxqV/

ਜਸਬੀਰ ਜੱਸੀ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਲੋਕ ਗੀਤ ਹੋਣ, ਧਾਰਮਿਕ ਹੋਣ ਜਾਂ ਫਿਰ ਪੌਪ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।

Related Post