ਬਾਲੀਵੁੱਡ ਤੇ ਪਾਲੀਵੁੱਡ ਦੀਆਂ ਹਸਤੀਆਂ ਨੇ ਮੁਸ਼ਕਿਲ ਦੀ ਇਸ ਘੜੀ ‘ਚ ਲੋਕਾਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਹਿੰਮਤ, ਵੀਡੀਓ ਜਸਬੀਰ ਜੱਸੀ ਨੇ ਕੀਤਾ ਸਾਂਝਾ

By  Shaminder May 13th 2020 11:55 AM

ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਮਿਤਾਬ ਬੱਚਨ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ । ਜਿਸ ‘ਚ ਉਨ੍ਹਾਂ ਨੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਕਾਰਨ ਲੱਗੇ ਲਾਕਡਾਊਨ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ । ਇਸ ਤੋਂ ਬਾਅਦ ਗਾਇਕ ਸੋਨੂੰ ਨਿਗਮ, ਸ਼ਾਨ ਸਣੇ ਕਈ ਗਾਇਕਾਂ ਨੇ ਆਪਣੀ ਆਵਾਜ਼ ਨਾਲ ਗੀਤ ਗਾਇਆ ਹੈ ।

https://www.instagram.com/p/CAGVAORABTO/

ਇਸ ਦੇ ਜ਼ਰੀਏ ਇਨ੍ਹਾਂ ਸਾਰੇ ਸੈਲੀਬ੍ਰੇਟੀਜ਼ ਨੇ ਆਪਣੇ ਘਰਾਂ ‘ਚ ਕੈਦ ਲੋਕਾਂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਸਮਾਂ ਵੀ ਬੀਤ ਜਾਵੇਗਾ । ਕਿਉਂਕਿ ਇਹ ਥੋੜੇ ਹੀ ਦਿਨਾਂ ਦੀ ਗੱਲ ਹੈ ਅਤੇ ਸਬਰ ਦੇ ਇਮਤਿਹਾਨ ਦਾ ਸਮਾਂ ਜਲਦ ਹੀ ਖਤਮ ਹੋ ਜਾਵੇਗਾ ਅਤੇ ਲੋਕ ਪਹਿਲਾਂ ਵਾਂਗ ਆਪਣੇ ਕੰਮ ਧੰਦਿਆਂ ‘ਤੇ ਜਾ ਸਕਣਗੇ ।

https://www.instagram.com/p/CAEvq2GD6fE/

ਇਸ ਤਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਬਾਲੀਵੁੱਡ ਦੇ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਆਪੋ ਆਪਣੇ ਤਰੀਕੇ ਨਾਲ ਇਸ ਬਿਮਾਰੀ ਨਾਲ ਨਜਿੱਠਣ ਲਈ ਅਤੇ ਜਾਗਰੂਕ ਕਰਨ ਲਈ ਗੀਤਾਂ ਰਾਹੀਂ ਸੁਝਾਅ ਦਿੱਤੇ ਹਨ ।

Related Post