ਇਸ਼ਕ ਥੋੜਾ ਕੌੜਾ ਕੌੜਾ ਮਿੱਠੀ ਮਿੱਠੀ ਤੋਂ,ਇਸ ਅੰਦਾਜ਼ ਨੂੰ ਹੀ ਪੇਸ਼ ਕਰਦਾ ਹੈ ਜੈਸਮੀਨ -ਅੰਮ੍ਰਿਤ ਮਾਨ ਦਾ ਗੀਤ 

By  Shaminder March 16th 2019 10:23 AM

ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਹਾਲ 'ਚ ਹੀ ਆਏ ਅੰਮ੍ਰਿਤ ਮਾਨ ਨਾਲ ਆਏ ਆਪਣੇ ਗੀਤ 'ਮਿੱਠੀ ਮਿੱਠੀ' ਤੇ ਟਿਕਟਾਕ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਅੰਮ੍ਰਿਤ ਮਾਨ ਅਤੇ ਜੈਸਮੀਨ ਦੇ ਬੰਬ ਜੱਟ ਗਾਣੇ ਤੋਂ ਬਾਅਦ ਇਹ ਇੱਕ ਗੀਤ ਸੀ, ਜਿਸ ਨੂੰ ਬੰਬ ਜੱਟ ਵਾਂਗ ਹੀ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/BvDQCY7AxSF/

ਇਸ ਗੀਤ 'ਚ ਇਸ਼ਕ ਦੀ ਗੱਲ ਕੀਤੀ ਗਈ ਹੈ ਜੋ ਇੱਕ ਨਖਰੀਲੀ ਜੱਟੀ ਦੇ ਪਿਆਰ ਨੂੰ ਦਰਸਾਉਂਦਾ ਹੈ । ਜੈਸਮੀਨ ਵੱਲੋਂ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੈਸਮੀਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਉਨ੍ਹਾਂ ਦੇ ਹਰ ਗੀਤ ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲਦਾ ਰਿਹਾ ਹੈ ।

'Bamb Jatt' Song Duo, Jasmine Sandlas And Amrit Maan Is Coming With Another Hit Song 'Bamb Jatt' Song Duo, Jasmine Sandlas And Amrit Maan Is Coming With Another Hit Song

Related Post