ਗਾਇਕ ਜੱਸ ਬਾਜਵਾ ਨੇ ਕਿਸਾਨਾਂ ਨਾਲ ਧਰਨਾ ਲਗਾ ਕੇ ਕੀਤਾ ਚੱਕਾ ਜਾਮ

By  Rupinder Kaler November 5th 2020 06:56 PM -- Updated: November 5th 2020 06:58 PM

ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ । ਅੱਜ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਸੂਬੇ ਭਰ 'ਚ ‘ਚੱਕਾ ਜਾਮ’ ਕੀਤਾ । ਇਸ ਦੌਰਾਨ ਸਮਰਾਲਾ 'ਚ ਲਗਾਏ ਗਏ ਧਰਨੇ 'ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ।

jass

ਹੋਰ ਪੜ੍ਹੋ :

ਕਿਮੀ ਵਰਮਾ ਨੇ ਆਪਣੇ ਮਾਪਿਆਂ ਤੇ ਧੀਆਂ ਦੀ ਖ਼ਾਸ ਤਸਵੀਰ ਕੀਤੀ ਸ਼ੇਅਰ

ਗੁਰੂ ਰੰਧਾਵਾ ਤੋਂ ਲੈ ਕੇ ਹਰਭਜਨ ਸਿੰਘ ਨੇ ਪੋਸਟ ਪਾ ਕੇ ਵਿਰਾਟ ਕੋਹਲੀ ਨੂੰ ਕੀਤਾ ਬਰਥਡੇਅ ਵਿਸ਼

ਜੱਸ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਮਐਲਏ ਨੂੰ ਨਾਲ ਲੈ ਕੇ ਜੰਤਰ ਮੰਤਰ 'ਤੇ ਧਰਨੇ ਤੇ ਬੈਠੇ ਹਨ, ਜੋ ਬਹੁਤ ਵਧੀਆ ਗੱਲ ਹੈ।

ਬਾਜਵਾ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਜੰਤਰ ਮੰਤਰ ਅੱਗੇ ਪੱਕੇ ਧਰਨੇ 'ਤੇ ਬੈਠਣ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਉਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਬੈਠਣ, ਜਿਸ ਨਾਲ ਮੋਦੀ ਸਰਕਾਰ ਦੇ ਨੱਕ 'ਚ ਦਮ ਹੋ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ।

Related Post